‘ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ
ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।
ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।
————
ਇਸ ਪੁਰਸਕਾਰ ਲਈ ਸ਼ਰਤਾਂ: ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:
‘ਮੱਦ ਨੰ:9 ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਦੀ ਚੋਣ:
ਵਿਦੇਸ਼ਾਂ ਵਿਚ ਰਹਿ ਕੇ ਪੰਜਾਬੀ ਸਾਹਿਤ ਦੀ ਸੇਵਾ ਕਰਨ ਵਾਲੇ ਕਿਸੇ ਇੱਕ ਸਾਹਿਤਕਾਰ ਨੂੰ ਹਰ ਸਾਲ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ (ਵਿਦੇਸ਼ੀ) ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਬੰਧੀ ਫ਼ੈਸਲਾ ਕੀਤਾ ਗਿਆ ਕਿ ਇਹ ਪੁਰਸਕਾਰ:
1) ਕੇਵਲ ਉਨ੍ਹਾਂ ਸਾਹਿਤਕਾਰਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਨੂੰ ਵਿਦੇਸ਼ਾਂ ਵਿਚ ਰਹਿੰਦੇ ਹੋਏ ਘੱਟੋ-ਘੱਟ 10 ਸਾਲ ਹੋ ਗਏ ਹੋਣ ਅਤੇ ਉਹ ਇਸ ਸਮੇਂ ਵੀ ਵਿਦੇਸ਼ ਵਿਚ ਰਹਿ ਰਿਹਾ ਹੋਵੇ।
2) ਇਸ ਪੁਰਸਕਾਰ ਲਈ ਚੋਣ ਕਰਦੇ ਸਮੇਂ ਲੇਖਕ ਦੀ ਕਿਸੇ ਇੱਕ ਜਾਂ ਇੱਕ ਤੋਂ ਵੱਧ ਵਿਧਾਵਾਂ ਵਿਚ ਸਮੁੱਚੀ ਸਾਹਿਤਕ ਦੇਣ ਨੂੰ ਧਿਆਨ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ।
3) ਇਸ ਪੁਰਸਕਾਰ ਲਈ ਕੋਈ ਵੀ ਸਾਹਿਤਕਾਰ ਵਿਚਾਰਿਆ ਜਾ ਸਕਦਾ ਹੈ ਭਾਵੇਂ ਉਸ ਦਾ ਮੂਲ ਵਿਦੇਸ਼ੀ ਹੋਵੇ, ਭਾਵ ਇਹ ਜ਼ਰੂਰੀ ਨਹੀਂ ਕਿ ਉਹ ਪੰਜਾਬ ਜਾਂ ਭਾਰਤ ਦਾ ਜੰਮਪਲ ਹੋਵੇ।
ਇਸ ਪੁਰਸਕਾਰ ਲਈ ਚੁਣੇ ਗਏ ਸਾਹਿਤਕਾਰ ਨੂੰ 5.00 ਲੱਖ ਰੁਪਏ ਦੀ ਥੈਲੀ, ਸਿਰੋਪਾ, ਮੈਡਲ ਅਤੇ ਪਲੇਕ ਭੇਟਾ ਕੀਤੇ ਜਾਣਗੇ।‘
ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।
ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:
(ੳ) ਪਹਿਲਾ ਏਜੰਡਾ
ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ
1. ਉਜਾਗਰ ਸਿੰਘ ਕੰਵਲ 2. ਅਸ਼ੋਕ ਕੁਮਾਰ (ਐਸ.ਅਸ਼ੋਕ ਭੌਰਾ) 3. ਅਮਰਜੀਤ ਸਿੰਘ ਖੇਲਾ 4. ਅਮਰਜੀਤ ਕੌਰ 5. ਐਸ. ਬਲਵੰਤ 6. ਐਨ. ਕੌਰ (ਨਛੱਤਰ ਕੌਰ ਬਰਾੜ) 7. ਇਕਬਾਲ ਮਾਹਲ 8. ਸੰਤੋਖ ਸਿੰਘ ਪੱਡਾ (ਗਿ.) 9. ਸ਼ਮਸ਼ੇਰ ਸਿੰਘ ਸੰਧੂ 10. ਸਾਧੂ ਸਿੰਘ 11. ਸਾਧੂ ਸਿੰਘ ਬਨਿੰਗ 12. ਸੁਖਦੇਵ ਸਿੰਘ ਸਿੱਧੂ 13. ਸੁਖਵਿੰਦਰ ਸਿੰਘ ਕੰਬੋਜ 14. ਸੁਖਿੰਦਰ 15. ਸੁਰਜੀਤ ਸਿੰਘ ਪੰਛੀ 16. ਸੁਰਜੀਤ ਕਲਸੀ 17. ਸੁਰਿੰਦਰ ਸਿੰਘ ਸੀਰਤ 18. ਸੁਰਿੰਦਰ ਸਿੰਘ ਸੁੰਨੜ 19. ਸੁਰਿੰਦਰ ਸੋਹਲ 20. ਸ਼ੇਰ ਸਿੰਘ ਕੰਵਲ 21. ਹਰਚੰਦ ਸਿੰਘ ਬਾਗੜੀ 22. ਹਰਜੀਤ ਅਟਵਾਲ 23. ਹਰਭਜਨ ਸਿੰਘ ਮਾਂਗਟ 24. ਕ੍ਰਿਸ਼ਨ ਭਨੋਟ 25. ਕਵਿੰਦਰ ਚਾਂਦ 26. ਖੋਜੀ ਕਾਫ਼ਿਰ (ਭੁਪਿੰਦਰ ਸਿੰਘ ਢਿੱਲੋਂ) 27. ਗੁਰਦਿਆਲ ਸਿੰਘ ਰਾਏ 28. ਗੁਰਦੀਪ ਸਿੰਘ ਗਰੇਵਾਲ 29. ਗੁਰਨਾਮ ਸਿੰਘ ਗਿੱਲ 30. ਗੁਰਮੀਤ ਸਿੰਘ ਸੰਧੂ (ਗੁਰਮੀਤ ਸੰਧੂ) 31. ਚਰਨ ਸਿੰਘ 32. ਜਰਨੈਲ ਸਿੰਘ ਸੇਖਾ 33. ਜੀਵਨ ਸਿੰਘ ਮਾਂਗਟ 34. ਜੈਤੇਗ ਸਿੰਘ ਆਨੰਤ 35. ਜੋਗਿੰਦਰ ਸਿੰਘ ਧਾਮੀ 36. ਦਰਸ਼ਨ ਬੁਲੰਦਵੀ 37. ਨਦੀਮ ਪਰਮਾਰ 38. ਨਿਰਪਾਲ ਸਿੰਘ ਸ਼ੇਰਗਿੱਲ 39. ਬਲਬੀਰ ਸਿੰਘ ਮੋਮੀ 40. ਬਲਿਹਾਰ ਸਿੰਘ ਰੰਧਾਵਾ 41. ਮਹਿੰਦਰ ਸਿੰਘ ਗਿੱਲ (ਗਿੱਲ ਮੋਰਾਂਵਾਲੀ) 42. ਮੰਗਾ ਸਿੰਘ ਬਾਸੀ 43. ਮਦਨ ਲਾਲ ਮਧੂ 44. ਮਿੱਤਰ ਰਾਸ਼ਾ 45. ਮੁਸ਼ਤਾਕ (ਮੁਸ਼ਤਾਕ ਸਿੰਘ) 46. ਮੋਹਣ ਸਿੰਘ ਕੁੱਕੜ ਪਿੰਡੀਆ 47. ਰਣਜੀਤ ਸਿੰਘ ਰਾਣਾ 48. ਰਵਿੰਦਰ ਸਿੰਘ ਸਹਿਰਾਅ 49.ਰਾਜਿੰਦਰ ਸਿੰਘ ਜਿਾਲੀ 50. ਲਛਮਣ ਸਿੰਘ ਰਾਠੌਰ
(ਅ) ਦੂਜਾ ਏਜੰਡਾ
1. ਈਸ਼ਵਰ ਨਾਹਿਦ 2. ਦਰਸ਼ਨ ਢਿੱਲੋਂ
ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।
ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ
ਸਾਲ 2015: ਸਾਧੂ ਸਿੰਘ ਬਿਨਿੰਗ, ਮੰਗਾ ਬਾਸੀ, ਬਲਿਹਾਰ ਸਿੰਘ ਰੰਧਾਵਾ
ਸਾਲ 2016: ਇਕਬਾਲ ਮਾਹਲ, ਸੁਖਦੇਵ ਸਿੱਧੂ, ਸੁਰਿੰਦਰ ਸੋਹਲ
ਸਾਲ 2017: ਹਰਜੀਤ ਅਟਵਾਲ, ਦਰਸ਼ਨ ਬੁਲੰਦਵੀ, ਮੋਹਨ ਸਿੰਘ ਕੁੱਕੜਪਿੰਡੀਆ
ਸਾਲ 2018: ਰਵਿੰਦਰ ਸਹਿਰਾਅ, ਨਦੀਮ ਪਰਮਾਰ, ਚਰਨ ਸਿੰਘ
ਸਾਲ 2019: ਸੁਖਵਿੰਦਰ ਕੰਬੋਜ, ਰਾਜਿੰਦਰ ਸਿੰਘ ਜਾਹਲੀ, ਲੱਛਮਣ ਸਿੰਘ ਰਾਠੋਰ!
ਸਾਲ 2020: ਐਸ ਬਲਵੰਤ, ਸੁਰਜੀਤ ਕਲਸੀ, ਕ੍ਰਿਸ਼ਨ ਭਨੌਟ
ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ
ਸਾਲ 2015: ਸਾਧੂ ਸਿੰਘ ਬਿਨਿੰਗ
ਸਾਲ 2016: ਇਕਬਾਲ ਮਾਹਲ
ਸਾਲ 2017: ਹਰਜੀਤ ਅਟਵਾਲ
ਸਾਲ 2018: ਰਵਿੰਦਰ ਸਹਿਰਾਅ
ਸਾਲ 2019: ਸੁਖਵਿੰਦਰ ਕੰਬੋਜ
ਸਾਲ 2020: ਐਸ ਬਲਵੰਤ
ਨੋਟ: 1. ਭਾਸ਼ਾ ਵਿਭਾਗ ਵੱਲੋਂ ਇਸ ਸ਼੍ਰੇਣੀ ਲਈ ਵੱਡੀ ਗਿਣਤੀ ਵਿਚ (52) ਨਾਂ ਸੁਝਾਏ ਗਏ।
2. ਬਿਨਾਂ ਜੀਵਨ ਵੇਰਵੇ ਦੇ ਹੀ ਦਰਸ਼ਨ ਢਿਲੋਂ ਦਾ ਨਾਂ ਸੁਝਾਅ ਦਿੱਤਾ ਗਿਆ।
More Stories
ਭਾਸ਼ਾ ਵਿਭਾਗ ਵਲੋਂ -ਤਿਆਰ ਕੀਤੇ ਗਏ -ਜਾਅਲੀ ਦਸਤਾਵੇਜ਼
ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਿਕ ਸਿਆਸਤ ਪੁਸਤਕ ਦੀ PDF ਕਾਪੀ
ਦੀਵਾਨੀ ਦਾਵੇ ਦੀ ਨਕਲ: ਮਿਤਰ ਸੈਨ ਮੀਤ ਬਨਾਮ ਪੰਜਾਬ ਸਰਕਾਰ