October 17, 2021

Mitter Sain Meet

Novelist and Legal Consultant

‘ਸ਼੍ਰੋਮਣੀ ਪੰਜਾਬੀ ਅਲੋਚਕ/ਖੋਜ ਸਾਹਿਤਕਾਰ ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

‘ਸ਼੍ਰੋਮਣੀ ਪੰਜਾਬੀ ਅਲੋਚਕ/ਖੋਜ ਸਾਹਿਤਕਾਰ ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

            ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

            ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

‘ਮੱਦ ਨੰ:7         ਸ਼੍ਰੋਮਣੀ ਪੰਜਾਬੀ ਆਲੋਚਕ/ਖੋਜ ਸਾਹਿਤਕਾਰ ਪੁਰਸਕਾਰ ਦੀ ਚੋਣ:

          ਸਾਲ 2011 ਦੇ ਪੁਰਸਕਾਰਾਂ ਸਮੇਂ ਆਲੋਚਨਾ ਦੇ ਖੇਤਰ ਵਿਚ ਕਾਰਜ ਕਰਨ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਗਿਆਨ ਸਾਹਿਤਕਾਰ ਪੁਰਸਕਾਰ ਵਰਗ ਅਧੀਨ ਸ਼ਾਮਲ ਕੀਤਾ ਹੋਇਆ ਸੀ ਜਿਸ ਅਧੀਨ ਇੱਕ ਸਾਲ ਪੰਜਾਬੀ ਗਿਆਨ ਸਾਹਿਤਕਾਰ ਅਤੇ ਇੱਕ ਸਾਲ ਪੰਜਾਬੀ ਆਲੋਚਕ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਪੁਰਸਕਾਰਾਂ ਲਈ ਨੀਤੀ ਨਿਰਧਾਰਣ ਸਬ-ਕਮੇਟੀ ਦੀ ਮਿਤੀ 09.07.2015 ਨੂੰ ਹੋਈ ਇਕੱਤਰਤਾ ਵਿਚ ‘ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ/ਆਲੋਚਕ’ ਸਾਂਝੇ ਪੁਰਸਕਾਰ ਨੂੰ ਵੱਖਰਾ-ਵੱਖਰਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਫ਼ੈਸਲੇ ਅਨੁਸਾਰ ਸ਼੍ਰੋਮਣੀ ਪੰਜਾਬੀ ਆਲੋਚਕ/ਖੋਜ ਸਾਹਿਤਕਾਰ ਲਈ ਵੱਖਰਾ ਪੁਰਸਕਾਰ ਸਥਾਪਿਤ ਕਰ ਦਿੱਤਾ ਗਿਆ ਹੈ। ਪੰਜਾਬੀ ਭਾਸ਼ਾ ਤੇ ਸਾਹਿਤ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਇਹ ਪੁਰਸਕਾਰ ਹਰ ਸਾਲ ਆਲੋਚਨਾ ਅਤੇ ਖੋਜ ਦੇ ਖੇਤਰ ਵਿਚ ਪੰਜਾਬੀ ਭਾਸ਼ਾ ਵਿਚ ਪੁਸਤਕਾਂ ਲਿਖਣ ਵਾਲੇ ਲੇਖਕਾਂ ਨੂੰ ਦਿੱਤਾ ਜਾਵੇਗਾ। ਇਹ ਪੁਰਸਕਾਰ ਸੰਸਾਰ ਵਿਚ ਕਿਸੇ ਵੀ ਥਾਂ ਰਹਿ ਕੇ ਅਜਿਹੀਆਂ ਪੁਸਤਕਾਂ ਪੰਜਾਬੀ ਵਿਚ ਲਿਖਣ ਵਾਲੇ ਵਿਦਵਾਨਾਂ ਨੂੰ ਦਿੱਤਾ ਜਾ ਸਕਦਾ ਹੈ।

          ਇਸ ਪੁਰਸਕਾਰ ਲਈ ਚੁਣੇ ਗਏ ਲੇਖਕ ਨੂੰ 5.00 ਲੱਖ ਰੁਪਏ ਦੀ ਥੈਲੀ, ਸਿਰੋਪਾ, ਪਲੇਕ ਤੇ ਮੈਡਲ ਭੇਟਾ ਕੀਤੇ ਜਾਂਦੇ ਹਨ। ਇਸ ਪੁਰਸਕਾਰ ਲਈ ਚੋਣ ਕਰਦੇ ਸਮੇਂ ਲੇਖਕ ਦੀ ਕਿਸੇ ਇੱਕ ਜਾਂ ਇੱਕ ਤੋਂ ਵੱਧ ਵਿਧਾਵਾਂ ਵਿਚ ਸਮੁੱਚੀ ਸਾਹਿਤਕ ਦੇਣ ਨੂੰ ਵੀ ਧਿਆਨ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ।‘

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

 (ੳ)    ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.ਊਸ਼ਾ ਖੰਨਾ (ਡਾ.) 2.ਉਜਾਗਰ ਸਿੰਘ ਸਹਿਗਲ 3.ਅਨੂਪ ਸਿੰਘ (ਡਾ.) 4.ਇੰਦਰਜੀਤ ਸਿੰਘ ਵਾਸੂ (ਡਾ.) 5.ਸਤਿੰਦਰ ਸਿੰਘ (ਡਾ.) 6.ਸਰਬਜਿੰਦਰ ਸਿੰਘ 7.ਸਰਬਜੀਤ ਸਿੰਘ (ਡਾ.) 8.ਸਾਹਿਬ ਸਿੰਘ ਅਰਸ਼ੀ 9.ਸੁਖਦਿਆਲ ਸਿੰਘ 10.ਸੁਖਦੇਵ ਸਿੰਘ (ਡਾ.) 11.ਸੁਰਿੰਦਰ ਕੁਮਾਰ ਦਵੇਸ਼ਵਰ (ਡਾ.) 12.  ਹਰਨੇਕ ਸਿੰਘ ਕੋਮਲ (ਡਾ.) 13.ਹਰਬੰਸ ਸਿੰਘ ਧੀਮਾਨ (ਡਾ.) 14.  ਕੁਲਵੰਤ ਕੌਰ (ਡਾ.) 15.  ਕੇ.ਐਸ. ਰਾਜੂ 16.ਗੁਰਸ਼ਰਨ ਕੌਰ ਜੱਗੀ (ਡਾ.) 17.ਗੁਰਬਚਨ 18.  ਜਸਪਾਲ ਕੌਰ ਕਾਂਗ (ਡਾ.) 19.ਜਗਦੀਪ ਕੌਰ (ਡਾ.) 20.ਜਗੀਰ ਸਿੰਘ ਨੂਰ (ਡਾ.) 21.ਜੋਗਾ ਸਿੰਘ (ਡਾ.) 22.ਤਿਲਕ ਰਾਜ ਸ਼ੰਗਾਰੀ 23.ਧਨਵੰਤ ਕੌਰ (ਡਾ.) 24.ਧਰਮ ਸਿੰਘ (ਡਾ.) 25.ਨਾਹਰ ਸਿੰਘ 26.ਪ੍ਰਭਜੀਤ ਕੌਰ (ਡਾ.) 27.ਬ੍ਰਹਮਜਗਦੀਸ਼ ਸਿੰਘ (ਪ੍ਰੋ.) 28.  ਬਲਜੀਤ ਕੌਰ 29.ਬਲਦੇਵ ਸਿੰਘ ਚੀਮਾ (ਡਾ.) 30.ਬਲਦੇਵ ਸਿੰਘ ਧਾਲੀਵਾਲ 31.ਬਿਕਰਮ ਸਿੰਘ ਘੁੰਮਣ (ਡਾ.) 32.ਭੀਮ ਇੰਦਰ ਸਿੰਘ (ਡਾ.) 33.ਮਨਜਿੰਦਰ ਸਿੰਘ (ਡਾ.) 34.ਰਘਬੀਰ ਸਿੰਘ ਭਰਤ 35. ਰਵਿੰਦਰ ਕੁਮਾਰ (ਰਵਿੰਦਰ ਰਵੀ ਡਾ.)

(ਅ)    ਦੂਜਾ ਏਜੰਡਾ

          ਅਮਰਜੀਤ ਗਰੇਵਾਲ

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:     ਡਾ.ਸਤਿੰਦਰ ਸਿੰਘ, ਰਘਬੀਰ ਸਿੰਘ ਭਰਤ, ਸਾਹਿਬ ਸਿੰਘ ਅਰਸ਼ੀ

ਸਾਲ 2016:     ਡਾ.ਬਲਦੇਵ ਸਿੰਘ ਚੀਮਾ, ਪ੍ਰੋ.ਬ੍ਰਹਮ ਜਗਦੀਸ਼, ਡਾ.ਬਿਕਰਮ ਸਿੰਘ ਘੁੰਮਣ

ਸਾਲ 2017:     ਡਾ.ਅਮਰਜੀਤ ਗਰੇਵਾਲ, ਡਾ.ਜਗੀਰ ਸਿੰਘ ਨੂਰ, ਡਾ.ਹਰਨੇਕ ਸਿੰਘ ਕੋਮਲ

ਸਾਲ 2018:     ਡਾ.ਧਨਵੰਤ ਕੌਰ, ਡਾ.ਪ੍ਰਭਜੀਤ ਕੌਰ, ਡਾ.ਕੁਲਵੰਤ ਕੌਰ

ਸਾਲ 2019:     ਸ.ਸੁਖਦੇਵ ਸਿਰਸਾ, ਡਾ.ਮਨਜਿੰਦਰ ਸਿੰਘ, ਡਾ.ਊਸ਼ਾ ਖੰਨਾ

ਸਾਲ 2020:     ਸੁਰਿੰਦਰ ਕੁਮਾਰ ਦਵੇਸ਼ਵਰ, ਤਿਲਕ ਰਾਜ ਸ਼ੰਗਾਰੀ, ਕੇ.ਐਸ. ਰਾਜੂ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:     ਡਾ.ਸਤਿੰਦਰ ਸਿੰਘ

ਸਾਲ 2016:     ਡਾ.ਬਲਦੇਵ ਸਿੰਘ ਚੀਮਾ

ਸਾਲ 2017:     ਡਾ.ਅਮਰਜੀਤ ਗਰੇਵਾਲ

ਸਾਲ 2018:     ਡਾ.ਧਨਵੰਤ ਕੌਰ

ਸਾਲ 2019:     ਸ.ਸੁਖਦੇਵ ਸਿਰਸਾ

ਸਾਲ 2020:     ਸੁਰਿੰਦਰ ਕੁਮਾਰ ਦਵੇਸ਼ਵਰ