October 26, 2020

Mitter Sain Meet

Novelist and Legal Consultant

ਮਾਣ ਸਨਮਾਨ- ਪਲਸ ਮੰਚ ਤੋਂ ਸਾਹਿਤ ਅਕਾਦਮੀ ਤੱਕ

  1. ਪੰਜਾਬ ਲੋਕ ਸੱਭਿਆਚਾਰ ਮੰਚ ਕੋਲੋਂ 30 ਜੂਨ 1990 ਨੂੰ ਮਿਲਿਆ ਵੱਡਾ ਸਨਮਾਨ

ਮੈਂ 1968 ਤੋਂ 1972 ਤੱਕ ਐਸ.ਡੀ. ਕਾਲਜ ਬਰਨਾਲੇ ਵਿਚ ਬੀ.ਏ. ਦਾ ਵਿਦਿਆਰਥੀ ਸੀ। ਇਨ੍ਹਾਂ ਦਿਨਾਂ ਵਿਚ ਮੇਰਾ ਸੰਪਰਕ ਗੁਰਸ਼ਰਨ ਸਿੰਘ ਭਾਅ ਜੀ ਨਾਲ ਸਥਾਪਿਤ ਹੋਇਆ। ਉਨ੍ਹਾਂ ਨੇ ਮੇਰੀਆਂ ਕਹਾਣੀਆਂ ਨੂੰ ਪਹਿਲਾਂ ਸਰਦਿਲ ਵਿਚ ਛਾਪਿਆ ਅਤੇ ਫੇਰ ਮੇਰੇ ਪਹਿਲੇ ਨਾਵਲ ‘ਅੱਗ ਦੇ ਬੀਜ’ ਨੂੰ ਪ੍ਰਕਾਸ਼ਿਤ ਕੀਤਾ। ਪੰਜਾਬ ਲੋਕ ਸੱਭਿਆਚਾਰ ਮੰਚ ਦੀ ਸਥਾਪਨਾ ਉਨ੍ਹਾਂ ਵੱਲੋਂ ਹੀ ਕੀਤੀ ਗਈ ਸੀ। ਭਾਅ ਜੀ ਰਾਹੀਂ ਪਲਸ ਮੰਚ ਦੇ ਸੰਚਾਲਕਾਂ ਨਾਲ ਸੰਪਰਕ ਸਥਾਪਿਤ ਹੋਇਆ। ਉਨ੍ਹਾਂ ਦੇ ਸੰਪਰਕ ਵਿਚ ਆ ਕੇ ਮੇਰੀਆਂ ਸਾਹਿਤਕ ਕਿਰਤਾਂ ਨੂੰ ਨਵੀਂ ਸੇਧ ਪ੍ਰਾਪਤ ਹੋਈ।

ਮੇਰਾ 1990 ਵਿਚ ਛਪਿਆ ਨਾਵਲ ਤਫ਼ਤੀਸ਼ ਪਲਸ ਮੰਚ ਦੀ ਸੋਚ ਤੇ ਪੂਰਾ ਉੱਤਰਦਾ ਸੀ। ਪਹਿਲਾਂ ਪਲਸ ਮੰਚ ਨੇ ਇਸ ਨਾਵਲ ਨੂੰ ਲੋਕ-ਅਰਪਣ ਕਰਨ ਲਈ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ। ਫੇਰ ਮੇਰੀਆਂ ਇਨਕਲਾਬੀ ਸੋਚ ਨੂੰ ਸਮੱਰਪਿਤ, ਸਾਹਿਤਕ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ, ਮੈਨੂੰ ਆਪਣੇ ਵਾਰਸ਼ਿਕ ਸਮਾਗਮ ਵਿਚ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ। 5000 ਇਨਕਲਾਬੀ ਦਰਸ਼ਕਾਂ ਦੀ ਹਾਜ਼ਰੀ ਵਿਚ, ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿਚ ਮੈਨੂੰ ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਿਧਾਂਤਾਂ ਤੇ ਪੂਰੀ ਉਤਰਨ ਵਾਲੀ, ਇਨਕਲਾਬੀ ਅਤੇ ਹੱਥਾਂ ਵਿਚ ਬੰਦੂਕਾਂ ਲਈਂ ਲੋਕਾਂ ਲਈ ਖੜਨ ਵਾਲੀ ਇੱਕ ਸੰਸਥਾ ਵੱਲੋਂ ਪ੍ਰਾਪਤ ਹੋਇਆ ਮੇਰਾ ਇਹ ਪਹਿਲਾ ਸਨਮਾਨ ਸੀ। ਇਹ ਸਨਮਾਨ ਇਸ ਲਈ ਵੀ ਮਹੱਤਵਪੂਰਣ ਸੀ ਕਿਉਂਕਿ ਇਸ ਸਮਾਗਮ ਵਿਚ ਜਿਨ੍ਹਾਂ ਤਿੰਨ ਹੋਰ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਉਹ ਤਿੰਨੋ ਹਰ ਖੇਤਰ ਵਿਚ ਮੇਰੇ ਨਾਲੋਂ ਕਿਤੇ ਅਗਾਂਹ ਸਨ। ਬਾਕੀ ਦੀਆਂ ਤਿੰਨ ਸਨਮਾਨਿਤ ਹਸਤੀਆਂ ਮੇਰੇ ਸਾਹਿਤਕ ਪਿਤਾ ਗੁਰਸ਼ਰਨ ਸਿੰਘ ਭਾਅ ਜੀ, ਜਮਹੂਰੀ ਅਧਿਕਾਰ ਸਭਾ ਦੇ ਪ੍ਰੋ.ਜਗਮੋਹਨ ਸਿੰਘ ਅਤੇ ਇਨਕਲਾਬੀ ਕੇਂਦਰ ਦੇ ਅਮੋਲਕ ਸਿੰਘ ਸਨ। ਗੁਰਸ਼ਰਨ ਸਿੰਘ ਭਾਅ ਜੀ ਦੇ ਨਾਲ ਸਨਮਾਨਿਤ ਹੋਣਾ ਮੇਰੀ ਵੱਡੀ ਪ੍ਰਾਪਤੀ ਸੀ।

ਇਨ੍ਹਾਂ ਕਾਰਨਾਂ ਕਰਕੇ ਮੈਨੂੰ ਇਹ ਸਨਮਾਨ ਅੱਜ ਤੱਕ ਮਿਲੇ ਸਾਰੇ ਸਨਮਾਨਾਂ ਤੋਂ ਵੱਡਾ ਲੱਗਦਾ ਹੈ। ਮੈਂ ਇਸ ਸਨਮਾਨ ਨਾਲ ਮਿਲੇ ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਨੂੰ ਅੱਜ ਤੱਕ ਹਿੱਕ ਨਾਲ ਲਾ ਕੇ ਰੱਖਿਆ ਹੋਇਆ ਹੈ। ਖੁਸ਼ੀ ਹੈ ਕਿ ਮੈਂ ਪੰਜਾਬ ਲੋਕ ਸੱਭਿਆਚਾਰ ਮੰਚ ਦੀਆਂ ਆਸਾਂ ਤੇ ਮੈਂ ਅੱਜ ਤੱਕ ਪੂਰਾ ਉੱਤਰਦਾ ਆ ਰਿਹਾ ਹਾਂ।

ਰਾਸ਼ਟਰੀ ਸਨਮਾਣ – ਸਾਹਿਤ ਅਕਾਦਮੀ, ਪੁਲਸ ਬਿਉਰੋ ਆਫ ਰਿਸਰਚ ਐਂਡ ਡਵੈਲਪਮੈਂਟ

ਵਕੀਲ ਭਾਈਚਾਰੇ ਵਲੋਂ : Bar Council of Punjab and Haryana

ਅੰਤਰ ਰਾਸ਼ਟਰੀ ਅਤੇ ਲੋਕ ਪੱਖੀ ਸੰਸਥਾ ‘ਪੰਜਾਬੀ ਸੱਥ ਬਰਵਾਲ਼ੀ’ ਵਲੋਂ ਵੱਡਾ ਸਨਮਾਨ

ਉੱਕਤ ਸਨਮਾਨਾਂ ਤੋਂ ਵੀ ਉੱਤਮ: ਆਪਣੀ ਜਨਮ ਭੌਂਏ, ਪਿੰਡ ਭੋਤਨਾ, ਦੇ ਸਮੂਨ ਨਗਰ ਨਿਵਾਸੀਆਂ ਅਤੇ ਬੀ.ਕੇ.ਯੂ.ਉਗਰਾਹਾਂ ਤੋਂ ਮਿਲਿਆ ਸਨਮਾਨ

22 ਫਰਵਰੀ 2009 ਨੂੰਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ’ ਸਿਰਜਣਧਾਰਾ ਲੁਧਿਆਣਾ ਵੱਲੋਂ

ਪੰਜਾਬੀ ਵਿਭਾਗ,ਗੋਰਮਿੰਟ ਕਾਲਜ ਫਾਰ ਵੂਮੈਨ, ਲੁਧਿਆਣਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ

ਲੋਹੜੀ

ਸਤੰਬਰ 2008 ਬਠਿੰਡਾ ਕੁਲਦੀਪ ਸਿੰਘ ਯਾਦਗਾਰੀ ਪੁਰਸਕਾਰ

14 ਅਪਰੈਲ 2009 ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਨ ਤੇ ਬਰਨਾਲਾ

14 ਅਪਰੈਲ 2009 ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਨ ਤੇ ਗਰਲਜ ਕਾਲਜ ਬਰਨਾਲਾ

Prof Mohan Singh Mela

ਸੇਵਾ ਮੁੱਕਤ ਹੋਣ ਤੇ

Lions Club Ludhiana

ਕਰਤਾਰ ਸਿੰਘ ਯਾਦਗਾਰੀ ਸਨਮਾਨ- ਫਰੀਦਕੋਰ-20 ਫਰਵਰੀ 2020