January 26, 2022

Mitter Sain Meet

Novelist and Legal Consultant

ਪੰਜਾਬੀ ਅਕਾਦਮੀ ਲੁਧਿਆਣਾ ਦੇ -ਅਰਸ਼ ਤੋਂ ਫਰਸ਼ ਤੇ -ਪੁੱਜਣ ਦੀ ਦਾਸਤਾਨ -ਸੁਣਾਉਂਦੀ ਗੱਲਬਾਤ


ਅਕਾਦਮੀ ਦੀ ਪ੍ਰਬੰਧਕੀ ਟੀਮ ਲਈ, ਕਰੀਬ 4 ਸਾਲ ਪਹਿਲਾਂ ਜੋ ਚੋਣਾਂ ਹੋਈਆਂ ਸਨ, ਉਨ੍ਹਾਂ ਚੋਣਾਂ ਤੋਂ ਕੁੱਝ ਦਿਨ ਪਹਿਲਾਂ, ‘ਸੂਹੀ ਸਵੇਰ ‘ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਵਲੋਂ ਮਿੱਤਰ ਸੈਨ ਮੀਤ ਨਾਲ, ਪਿਛਲੇ ਇਕ ਦਹਾਕੇ ਦੌਰਾਨ ਅਕਾਦਮੀ ਦੇ ਹੋਏ ਫਿਕਰਯੋਗ ਪਤਨ ਬਾਰੇ ਇਕ ਲੰਬੀ ਗੱਲਬਾਤ ਕੀਤੀ ਗਈ ਸੀ।
ਉਸ ਗੱਲਬਾਤ ਨੂੰ ਕਰੀਬ 4 ਸਾਲ ਹੋ ਗਏ ਹਨ। ਪਿਛਲੇ 4 ਸਾਲਾਂ ਵਿਚ, ਭੈੜੇ ਪ੍ਰਬੰਧਾਂ ਕਾਰਨ, ਅਕਾਦਮੀ ਦੀ ਦਸ਼ਾ ਵਿਚ ਸੁਧਾਰ ਹੋਣ ਦੀ ਥਾਂ, ਉਲਟਾ ਹੋਰ ਨਿਗਾਰ ਹੋਇਆ ਹੈ।

ਜਿਵੇਂ

 • ਮਹੀਨਿਆਂ ਬੱਧੀ ਸਾਹਿਤਕ ਸਮਾਗਮ ਨਾ ਹੋਣ ਕਾਰਨ ਪੰਜਾਬੀ ਭਵਨ ਵਿੱਚ ਕਾਂ ਬੋਲਣ ਲੱਗ ਪਏ ਹਨ।
 • ਅਕਾਦਮੀ ‘ਚ ਆਉਣ ਵਾਲੇ ਲੇਖਕਾਂ, ਪਾਠਕਾਂ ਅਤੇ ਪੁਸਤਕ ਪ੍ਰੇਮੀਆਂ ਲਈ ਨਾ ਪਾਣੀ ਦਾ ਪ੍ਰਬੰਧ ਹੈ ਨਾ ਚਾਹ ਦਾ।
 • ਵਾਸ਼ ਰੂਮਾਂ ਵਿਚੋਂ ਖਤਰਨਾਕ ਬਦਬੂ ਆਉਂਦੀ ਹੈ।
  ਇਸੇ 30 ਜਨਵਰੀ ਨੂੰ, ਅਕਾਦਮੀ ਦੀ ਅਗਲੀ ਟੀਮ ਚੁਣਨ ਲਈ ਵੋਟਾਂ ਪੈਣ ਜਾ ਰਹੀਆਂ ਹਨ।
  ਅਕਾਦਮੀ ਦੀ ਦੁਰਦਸ਼ਾ ਕਰਨ ਵਾਲੇ ਧੜੇ ਹੀ, ਔਹਦਿਆਂ ਤੇ ਮੁੜ ਕਾਬਜ ਹੋਣ ਲਈ, ਆਪਸ ਵਿਚ ਜੋੜ ਤੋੜ ਕਰ ਰਹੇ ਹਨ। ਪੱਕੇ ਤੌਰ ਤੇ ਇਹ ਔਹਦੇ ਵੰਡਣ ਵਿੱਚ ਇਹ ਕਾਮਯਾਬ ਵੀ ਹੋ ਜਾਣਗੇ।
  ਅਕਾਦਮੀ ਦੇ ਮੈਂਬਰਾਂ ਨੂੰ ਹੀ ਨਹੀਂ ਸਗੋਂ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਹਰ ਪੰਜਾਬੀ ਨੂੰ ਚੋਣਾਂ ਤੋਂ ਪਹਿਲਾਂ ਇਹ ਗੱਲਬਾਤ ਜਰੂਰ ਸੁਣ ਲੈਣੀ ਚਾਹੀਦੀ ਹੈ।
  ਜੋੜ ਤੋੜ ਹੋ ਜਾਣ ਕਾਰਨ ਭਾਵੇਂ ਸਧਾਰਨ ਮੈਂਬਰ ਦੀ ਚੋਣ ਵਿਚ ਕੋਈ ਪੁੱਛ ਪ੍ਰਤੀਤ ਨਹੀਂ ਹੋਣੀ ਪਰ ਮੈਂਬਰਾਂ ਨੂੰ ਅਤੇ ਆਮ ਪੰਜਾਬੀ ਪ੍ਰੇਮੀਆਂ ਨੂੰ, ਇਹ ਗੱਲਬਾਤ ਸੁਣ ਕੇ, ਦਿਨੋ ਦਿਨ ਅਕਾਦਮੀ ਦੀ ਦਸ਼ਾ ਵਿਚ ਆ ਰਹੇ ਨਿਘਾਰ ਦੇ ਕਾਰਨਾਂ ਦੀ ਸੋਝੀ ਜਰੂਰ ਹੋ ਜਾਵੇਗੀ।
  ਟੀਮ ਮੈਂਬਰ
  ਕਰਮਜੀਤ ਸਿੰਘ ਔਜਲਾ, ਦਵਿੰਦਰ ਸਿੰਘ ਸੇਖਾ, ਵਰਿਆਮ ਮਸਤ, ਗੁਰਨਾਮ ਸਿੰਘ ਸੀਤਲ ਅਤੇ ਮਿੱਤਰ ਸੈਨ ਮੀਤ
  ਗੱਲਬਾਤ ਦਾ ਲਿੰਕ