June 16, 2025

Mitter Sain Meet

Novelist and Legal Consultant

ਅੱਠਵਾਂ ਸਨਮਾਨ ਸਮਾਗਮ –ਐਮ.ਐਲ.ਡੀ.ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿੱਚ

ਅੱਠਵਾਂ ਸਨਮਾਨ ਸਮਾਗਮ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿੱਚ

—————————————————-

 CBSE ਨਾਲ ਸੰਬੰਧਿਤ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿੱਚ

 ਜਿੱਥੇ ਬਾਰਵੀਂ ਜ਼ਮਾਤ ਤੱਕ, ਹਿੰਦੀ ਦੀ ਥਾਂ, ਪੰਜਾਬੀ ਭਾਸ਼ਾ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜਾਈ ਜਾਂਦੀ ਹੈ

ਜਿੱਥੇ ਇੱਕ ਪਾਸੇ ਕਾਰਪੋਰੇਟ ਘਰਾਨਿਆਂ ਵੱਲੋਂ ਸਥਾਪਿਤ ਅਤੇ ਕੇਂਦਰੀ ਸਿੱਖਿਆ ਬੋਰਡਾਂ ਨਾਲ ਸੰਬੰਧਿਤ ਸਕੂਲਾਂ ਵਿੱਚ ਪੰਜਾਬੀ ਨੂੰ ਨਫ਼ਰਤ ਕਰਨੀ ਸਿਖਾਈ ਜਾਂਦੀ ਹੈ ਉੱਥੇ ਦੂਜੇ ਪਾਸੇ ਸਧਾਰਨ ਵਿਅਕਤੀਆਂ ਵੱਲੋਂ ਆਪਣੇ ਸੀਮਿਤ ਸਾਧਨਾ ਨਾਲ ਸਥਾਪਤ ਅਜਿਹੇ ਸਕੂਲ ਵੀ ਨਜ਼ਰ ਆਉਂਦੇ ਹਨ ਜਿੱਥੇ ਪੰਜਾਬ ਚਿੰਤਨ, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵਿਕਸਿਤ ਕਰਨ ਲਈ ਸਿਰ ਤੋੜ ਯਤਨ ਹੋ ਰਹੇ ਹਨ।

ਲੁਧਿਆਣਾ ਜ਼ਿਲ੍ਹੇ ਦੇ ਪਛੜੇ ਹੋਏ ਬੇਟ (ਸਿੱਧਵਾਂ) ਇਲਾਕੇ ਦੇ ਛੋਟੇ ਜਿਹੇ ਕਸਬੇ ਤਲਵੰਡੀ ਕਲਾਂ ਵਿੱਚ ਸਥਿਤ ਇਹੋ ਜਿਹਾ ਇੱਕ ਸਕੂਲ ਹੈ  ਐਮ ਐਲ ਡੀ ਸੀਨੀਅਰ ਸੈਕੰਡਰੀ ਸਕੂਲ। ਇਸ ਸਕੂਲ ਦੀ ਖਾਸੀਅਤ ਇਹ ਹੈ ਕਿ CBSE. ਨਾਲ ਸੰਬੰਧਿਤ ਹੋਣ ਦੇ ਬਾਵਜੂਦ ਇਸ ਸਕੂਲ ਵਿੱਚ ਬਾਰਵੀਂ ਜ਼ਮਾਤ ਤੱਕ ਹਿੰਦੀ ਦੀ ਥਾਂ ਪੰਜਾਬੀ ਭਾਸ਼ਾ ਇਕ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾਂਦੀ ਹੈ ਅਤੇ ਹਿੰਦੀ ਬੀ ਕੋਰਸ (optional) ਦੇ ਤੌਰ ਤੇ।

ਪੰਜਾਬੀ ਭਾਸ਼ਾ ਦੇ ਹੱਕ ਵਿੱਚ ਚੁੱਕੇ ਇਸ ਇਨਕਲਾਬੀ ਕਦਮ ਦਾ ਸਿਹਰਾ ਸਕੂਲ ਦੇ ਸੰਸਥਾਪਕ, ਮਾਲਕ ਅਤੇ ਪ੍ਰਿੰਸੀਪਲ ਬਲਦੇਵ ਬਾਵਾ ਜੀ ਦੇ ਸਿਰ ਬੱਝਦਾ ਜਦਾ ਹੈ।

ਇਸ ਸਕੂਲ ਦੀ ਇਸੇ ਵਿਸ਼ੇਸ਼ਤਾ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਅਠਵਾਂ ਸਮਾਗਮ 3 ਫਰਵਰੀ, ਨੂੰ ਇਸੇ ਸਕੂਲ ਵਿੱਚ ਰੱਖਿਆ ਗਿਆ।

ਸਮਾਗਮ ਦਾ ਪਹਿਲਾ ਸਨਮਾਨ (ਪੱਖ)

 ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਪੈਦਾ ਕਰਨ ਲਈ ਸਮਾਗਮਾਂ ਦੀ ਇਕ ਲੜੀ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਅਧੀਨ ਇਸ ਸਕੂਲ ਦੇ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਣ, ਸੁੰਦਰ ਲਿਖਾਈ ਆਦਿ ਵਿਚ ਪਹਿਲੇ ਨੰਬਰ ਤੇ ਆਉਣ ਵਾਲੇ 6 ਵਿਦਿਆਰਥੀਆਂ ਤੇਜ ਵੀਰ ਕੌਰ (ਬਾਰਵੀਂ), ਗੁਰਸ਼ੀਨ ਕੌਰ (ਬਾਰਵੀਂ), ਗੁਰਪ੍ਰੀਤ ਸਿੰਘ (ਬਾਰਵੀਂ), ਸੁਖਮਨਦੀਪ ਕੌਰ (ਗਿਆਰਵੀਂ), ਮਹਿਕ ਪ੍ਰੀਤ ਕੌਰ (ਅੱਠਵੀਂ) ਅਤੇ ਈਸ਼ਵਰ ਪਾਲ ਸਿੰਘ (ਛੇਵੀਂ) ਨੂੰ ਭਾਈਚਾਰੇ ਵੱਲੋਂ ਸਕੂਲ ਬੈਗਾਂ, ਮੈਡਲਾਂ, ਉੱਤਮ ਪੁਸਤਕਾਂ, ਪੈਂਤੀ ਅੱਖਰੀ ਕਲਿਪ ਬੋਰਡਾਂ ਅਤੇ ਪ੍ਰਮਾਣ-ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ ।

ਇੱਕਲੇ ਇੱਕਲੇ ਵਿਦਿਆਰਥੀ ਦਾ ਸਨਮਾਨ

ਬਲਦੇਵ ਬਾਵਾ ਜੀ ਵੱਲੋਂ ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪਸਾਰ ਲਈ ਚੁੱਕੇ ਦਲੇਰਾਨਾ ਕਦਮਾਂ ਨੇ ਵਿਸ਼ਵ ਭਰ ਦੇ ਪੰਜਾਬੀ ਜਗਤ ਵਿੱਚ ਆਪਣੀ ਵਿਸ਼ੇਸ਼ ਥਾਂ ਬਣ ਲਈ ਹੈ। ਉਨਾਂ ਦੀਆਂ ਇੰਨ੍ਹਾਂ ਸੇਵਾਵਾਂ ਨੂੰ ਨਮਨ ਕਰਦੇ ਹੋਏ ਭਾਈਚਾਰੇ ਦੀਆਂ ਕੈਨੇਡਾ ਅਤੇ ਪੰਜਾਬ ਇਕਾਈਆਂ ਵੱਲੋਂ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸਮਾਗਮ ਦਾ ਦੂਜਾ (ਕਲਾ ਪ੍ਰਦਰਸ਼ਨ ਅਤੇ ਚਿੰਤਨ) ਪੱਖ

ਪ੍ਰਧਾਨਗੀ ਮੰਡਲ: ਜਿਸ ਵਿੱਚ ਸ਼ਾਮਿਲ ਹਨ ਬਲਦੇਵ ਬਾਬਾ, ਮਿੱਤਰ ਸੈਨ ਮੀਤ, ਦਵਿੰਦਰ ਸਿੰਘ ਸੇਖਾ, ਜਸਵਿੰਦਰ ਸਿੰਘ ਗਰਚਾ, ਸੁਖਿੰਦਰ ਪਾਲ ਸਿੰਘ ਸਿੱਧੂ ਅਤੇ ਅਮਰੀਕ ਸਿੰਘ ਤਲਵੰਡੀ

ਉਤਸ਼ਾਹ ਨਾਲ ਭਰੇ ਸੈਂਕੜੇ ਵਿਦਿਆਰਥੀ

ਵਿਦਿਆਰਥੀ ਆਪਣੀ ਆਪਣੀ ਕਲਾ ਦਾ ਪ੍ਰਗਟਾਵਾ ਕਰਦੇ ਹੋਏ

ਨੌਜਵਾਨਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਦੀ ਰੂਚੀ ਕਿਵੇਂ ਪੈਦਾ ਕੀਤੀ ਜਾਵੇ?’ ਇਸ ਵਿਸ਼ੇ ਤੇ, ਸੰਖੇਪ ਵਿੱਚ, ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿਚ ਜਸਵਿੰਦਰ ਸਿੰਘ ਗਰਚਾ (ਕੈਨੇਡਾ), ਮਿੱਤਰ ਸੈਨ ਮੀਤ, ਬਲਦੇਵ ਬਾਵਾ ਅਤੇ ਅਮਰੀਕ ਸਿੰਘ ਤਲਵੰਡੀ ਨੇ ਹਿੱਸਾ ਲਿਆ।

ਸਕੂਲ ਵੱਲੋਂ, ਆਏ ਮਹਿਮਾਨਾਂ ਦਾ ਭਰਪੂਰ ਸਵਾਗਤ

ਸਕੂਲ ਦੇ ਪ੍ਰਿੰਸੀਪਲ ਸਾਹਿਬ ਅਤੇ ਸਟਾਫ਼ ਨਾਲ, ਸਾਰੇ ਮਹਿਮਾਨਾਂ ਦੀ ਯਾਦਗਾਰੀ ਗਰੁੱਪ ਫ਼ੋਟੋ

ਇਸ ਸਮਾਗਮ ਦੀ ਸਫ਼ਲਤਾ ਲਈ ਦਿਨ ਰਾਤ ਇੱਕ ਕਰਨ ਵਾਲੇ ਸਕੂਲ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨਾਲ ਮਹਿਮਾਨਾਂ ਦੀ ਯਾਦਗਾਰੀ ਤਸਵੀਰ

ਸਮਾਗਮ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਚਲਵਾਉਣ ਵਾਲੇ -ਅਧਿਆਪਕਾ ਰਮਨਦੀਪ ਕੌਰ

ਨਵੀਂ ਸਿੱਖਿਆ ਨੀਤੀ 2022 ਬਾਰੇ, ਪ੍ਰਿੰਸੀਪਲ ਸਾਹਿਬ ਦੇ ਦਫਤਰ ਵਿੱਚ ਵਿਚਾਰ ਵਟਾਂਦਰਾ ਕਰਦੇ ਹੋਏ ਭਾਈਚਾਰੇ ਦੇ ਕਾਰਕੁਨ

ਮੀਡੀਆ ਦਾ ਵੱਡੇ ਪੱਧਰ ਤੇ ਸਹਿਯੋਗ