ਪੰਜਾਬ ਸਰਕਾਰ ਵੱਲੋਂ ਐਲਾਨੇ ਗਏ 108 ਸ਼੍ਰੋਮਣੀ ਸਾਹਿਤਕਾਰ ਪੁਰਸਕਾਰਾਂ ਦੀ ਚੋਣ ਲਈ ਅਪਣਾਈ ਗਈ ਪ੍ਰਕ੍ਰਿਆ ਦੀ ਘੋਖ ਪੜਤਾਲ- ਭਾਗ 1
ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਸਕਰੀਨਿੰਗ ਕਮੇਟੀ ਅਤੇ ਰਾਜ ਸਲਾਹਕਾਰ ਬੋਰਡ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਚੋਣ ਸਮੇਂ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ? ਇਹ ਜਾਨਣ ਲਈ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰੇ’ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ, ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ, ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਰਹਿੰਦੀ ਹੈ।
ਪ੍ਰਾਪਤ ਸੂਚਨਾ ਦੇ ਸੈਂਕੜੇ ਪੰਨਿਆਂ ਤੇ ਫ਼ੈਲੀ ਹੋਣ ਕਾਰਨ ਇਸ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਸਾਂਝਾ ਕਰਨਾ ਪਏਗਾ।
ਨੋਟ: ਇਹ ਸੂਚਨਾ ਜਿਸ ਤਰਾਂ ਪ੍ਰਾਪਤ ਹੋਈ ਹੈ ਉਸੇ ਤਰਾਂ (ਬਿਨ੍ਹਾਂ ਕਿਸੇ ਸਾਡੀ ਟਿੱਪਣੀ ਦੇ) ਸਾਂਝੀ ਕੀਤੀ ਜਾ ਰਹੀ ਹੈ।
ਪਹਿਲਾਂ ਪੁਰਸਕਾਰਾਂ ਲਈ ਨਾਂ ਚੁਨਣ ਵਾਲੇ ਸ਼ਕਤੀਸ਼ਾਲੀ ‘ਰਾਜ ਸਲਾਹਕਾਰ ਬੋਰਡ’ ਦੇ ਮੈਂਬਰਾਂ ਦੀ ਸੂਚੀ
(ੳ) ਅਹੁੱਦੇ ਵਜੋਂ ਨਾਮਜ਼ਦ ਮੈਂਬਰ
1. ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ-ਚੇਅਰਪਰਸਨ,
2. ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ- ਵਾਈਸ ਚੇਅਰਪਰਸਨ,
3. ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਸੱਭਿਆਚਾਰਕ ਮਾਮਲੇ ਵਿਭਾਗ, ਚੰਡੀਗੜ੍ਹ – ਮੈਂਬਰ,
4. ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਵਿੱਤ ਵਿਭਾਗ ਜਾਂ ਉਹਨਾਂ ਦਾ ਨੁਮਾਇੰਦਾ-ਮੈਂਬਰ,
5. ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ -ਮੈਂਬਰ,
6. ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-ਮੈਂਬਰ,
7. ਪ੍ਰਧਾਨ/ਜਨਰਲ ਸਕੱਤਰ, ਪੰਜਾਬ ਕਲਾ ਪ੍ਰੀਸ਼ਦ, ਸੈਕਟਰ-16 ਬੀ,ਚੰਡੀਗੜ੍ਹ-ਮੈਂਬਰ,
8. ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ –ਮੈਂਬਰ,
9. ਡਾਇਰੈਕਟਰ, ਪੰਜਾਬੀ ਸਾਹਿਤ ਅਕਾਦਮੀ ਹਰਿਆਣਾ, ਪੰਚਕੂਲਾ- ਮੈਂਬਰ,
10. ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਅਕਾਦਮੀ, ਨਵੀਂ ਦਿੱਲੀ-ਮੈਂਬਰ,
11. ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ, ਦਿੱਲੀ – ਮੈਂਬਰ,
12. ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) – ਮੈਂਬਰ,
13. ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ)-ਮੈਂਬਰ,
14. ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਸਾਹਿਤ ਅਕਾਦਮੀ, ਨਵੀਂ ਦਿੱਲੀ-ਮੈਂਬਰ,
15. ਪ੍ਰਧਾਨ/ਜਨਰਲ ਸਕੱਤਰ, ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ – ਮੈਂਬਰ ਅਤੇ
16. ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ -ਮੈਂਬਰ/ਕਨੀਵਰ ਹੋਣਗੇ।
(ਅ) ਗੈਰ-ਸਰਕਾਰੀ ਮੈਂਬਰ
ਪੰਜਾਬੀ ਸਾਹਿਤ ਨਾਲ ਸਬੰਧਤ ਮੈਂਬਰ
1. ਡਾ. ਸੁਰਜੀਤ ਪਾਤਰ
2. ਨਾਟਕਕਾਰ ਡਾ. ਆਤਮਜੀਤ (ਅਸਤੀਫ਼ੇ ਬਾਅਦ ਇਨ੍ਹਾਂ ਦੀ ਥਾਂ ਕੇਵਲ ਧਾਲੀਵਾਲ)
3. ਸ. ਵਰਿਆਮ ਸੰਧੂ, ਕਹਾਣੀਕਾਰ,
4. ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨੀ,
5. ਡਾ. ਨਾਹਰ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ,
6. ਡਾ. ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ,
7. ਸ. ਮਨਮੋਹਣ ਬਾਵਾ ਨਾਵਲਕਾਰ ਅਤੇ
8. ਡਾ. ਜਸਬੀਰ ਸਿੰਘ ਸਾਬਰ, ਅੰਮ੍ਰਿਤਸਰ ਸ਼ਾਮਿਲ ਹਨ।
ਲੋਕ ਗਾਇਕ
9. ਸ੍ਰੀ ਪਰਮਜੀਤ ਸਿੰਘ (ਪੰਮੀ ਬਾਈ),
10. ਸ੍ਰੀ ਬਲਕਾਰ ਸਿੱਧੂ, ਅਤੇ
11. ਸ੍ਰੀ ਹਰਦੀਪ ਸਿੰਘ ਪਟਿਆਲਾ
ਹਿੰਦੀ ਨਾਲ ਸਬੰਧਤ ਸਾਹਿਤਕਾਰ
12. ਸ੍ਰੀ ਅਨਿਲ ਧੀਮਾਨ, ਆਰ.ਐਸ.ਡੀ. ਕਾਲਜ, ਫ਼ਿਰੋਜਪੁਰ,
13. ਡਾ. ਚਮਨ ਲਾਲ ਪਟਿਆਲਾ ਅਤੇ
14. ਡਾ. ਮੇਵਾ ਸਿੰਘ, ਪ੍ਰੋਫੈਸਰ (ਰਿਟਾ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਉਰਦੂ ਨਾਲ ਸਬੰਧਤ ਸਾਹਿਤਕਾਰ
15. ਡਾ. ਮੁਹੰਮਦ ਜਮੀਲ, ਪ੍ਰਿੰਸੀਪਲ ਸਰਕਾਰੀ ਕਾਲਜ, ਅਮਰਗੜ੍ਹ,
16. ਸਰਦਾਰ ਪੰਛੀ ਅਤੇ
17. ਅਜ਼ੀਜ਼ ਪਰਿਹਾਰ ਨੂੰ ਮੈਂਬਰ ਬਣਾਇਆ ਗਿਆ ਹੈ।
ਸੰਸਕ੍ਰਿਤ ਨਾਲ ਸਬੰਧਤ ਸਾਹਿਤਕਾਰ
18. ਡਾ. ਵਰਿੰਦਰ ਕੁਮਾਰ, ਸੰਸਕ੍ਰਿਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ,
19. ਮੈਡਮ ਕਮਲਦੀਪ ਕੌਰ, ਸੇਵਾ ਮੁਕਤ ਪ੍ਰੋਫੈਸਰ, ਮਹਿੰਦਰਾ ਕਾਲਜ, ਪਟਿਆਲਾ,
20. ਡਾ. ਪੁਸ਼ਪਿੰਦਰ ਜੋਸ਼ੀ, ਪਟਿਆਲਾ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਅਖਬਾਰਾਂ/ਟੈਲੀਵੀਜਨ ਅਤੇ ਮੀਡੀਆ ਨਾਲ ਸਬੰਧਤ
21. ਡਾ. ਸਵਰਾਜਬੀਰ ਸਿੰਘ, ਸੰਪਾਦਕ, ਪੰਜਾਬੀ ਟ੍ਰਿਬਿਊਨ,
22. ਸ. ਹਰਕੰਵਲਜੀਤ ਸਿੰਘ, ਸੀਨੀਅਰ ਪੱਤਰਕਾਰ, ਅਜੀਤ, ਚੰਡੀਗੜ੍ਹ ਅਤੇ
23. ਸ੍ਰੀਮਤੀ ਨਿਮਰਤ ਕੌਰ, ਮੈਨੇਜਿੰਗ ਐਡੀਟਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ ਸ਼ਾਮਿਲ ਹਨ।
ਕਲਾ, ਵਿਗਿਆਨ, ਸਮਾਜ ਸੇਵਾ, ਚਿਕਿਤਸਾ, ਇੰਜੀਨੀਅਰਿੰਗ, ਵਾਤਾਵਰਣ ਆਦਿ ਖੇਤਰਾਂ ਨਾਲ ਸਬੰਧਤ
24. ਸ. ਭੁਪਿੰਦਰ ਸਿੰਘ ਵਿਰਕ, ਪ੍ਰੋਫੈਸਰ, ਕਾਨੂੰਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ,
25. ਸ. ਉਜਾਗਰ ਸਿੰਘ, ਡੀ.ਪੀ.ਆਰ.ਓ. (ਰਿਟਾ) ਪਟਿਆਲਾ,
26. ਸ. ਕਰਨਲ ਜਸਮੇਰ ਸਿੰਘ ਬਾਲਾ, ਮੋਹਾਲੀ,
27. ਡਾ. ਮੇਘਾ ਸਿੰਘ, ਮੋਹਾਲੀ,
28. ਡਾ. ਸੁਰਜੀਤ ਲੀ, ਭਾਸ਼ਾ ਵਿਗਿਆਨੀ, ਪਟਿਆਲਾ ਅਤੇ
29. ਡਾ. ਦੀਪਕ ਮਨਮੋਹਨ, ਚੰਡੀਗੜ੍ਹ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ ਹੈ।
15.07.2020 ਨੂੰ ਨਾਮਜ਼ਦ ਕੀਤੇ ਗਏ ਮੈਂਬਰ
1. ਡਾ.ਮਨਮੋਹਨ ਸਿੰਘ ਦਾਊਂ
2. ਤੀਰਥ ਸਿੰਘ ਢਿੱਲੋਂ
3. ਹਰਦਿਆਲ ਸਿੰਘ ਥੂਹੀ
4. ਨਿਰਮਲ ਰਿਸ਼ੀ
5. ਸੁਸ਼ੀਲ ਦੁਸਾਂਝ
ਨੋਟ: 1. ਬੋਰਡ ਦੀ ਇਕੱਤਰਤਾ 3 ਦਸੰਬਰ 2020 ਨੂੰ 12.00 ਵਜੇ ਭਾਸ਼ਾ ਮੰਤਰੀ ਜੀ ਦੀ ਪ੍ਰਧਾਨਗੀ ਵਿਚ ਚੰਡੀਗੜ ਵਿਖੇ ਹੋਈ।
2. ਮੀਟਿੰਗ ਵਿਚ ਕਿੰਨੇ ਮੈਂਬਰਾਂ ਨੇ ਹਿੱਸਾ ਲਿਆ ਇਸ ਬਾਰੇ ਭਾਸ਼ਾ ਵਿਭਾਗ ਵਲੋਂ ਸੂਚਿਤ ਨਹੀਂ ਕੀਤਾ ਗਿਆ।
3. ਚੋਣ ਸਰਬ ਸੰਮਤੀ ਨਾਲ ਹੋਈ ਜਾਂ ਬਹੁ ਸੰਮਤੀ ਨਾਲ ਇਸ ਬਾਰੇ ਭਾਸ਼ਾ ਵਿਭਾਗ ਵਲੋਂ ਸੂਚਿਤ ਨਹੀਂ ਕੀਤਾ ਗਿਆ।
More Stories
ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਿਕ ਸਿਆਸਤ’ ਪੁਸਤਕ ਦੀ pdf ਕਾਪੀ
‘ਉੱਤਮ ਪੁਸਤਕ ਪੁਰਸਕਾਰਾਂ’ -ਤੇ ਉਠਦੇ ਪ੍ਰਸ਼ਨ
‘ਚਰਚਾ’ ਰਸਾਲੇ ਦੇ – ਡਾ ਦੀਪਕ ਮਨਹੋਨ ਅੰਕ ਦਾ ਲਿੰਕ