December 7, 2025

Mitter Sain Meet

Novelist and Legal Consultant

ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਨੂੰ ਵੰਗਾਰਦਾ- ਦੀਵਾਨੀ ਦਾਵਾ

ਪੰਜਾਬ ਸਰਕਾਰ ਵੱਲੋਂ ਹਰ ਸਾਲ, ਪੰਜਾਬੀ ਦੇ ਪ੍ਰਬੁੱਧ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਸ਼੍ਰੋਮਣੀ ਪੁਰਸਕਾਰ ਦਿੱਤੇ ਜਾਂਦੇ ਹਨ। ਸ਼੍ਰੋਮਣੀ ਪੁਰਸਕਾਰ ਦੀ ਰਾਸ਼ੀ 5 ਲੱਖ ਰੁਪਏ ਹੈ। ਹਰ ਸਾਲ ਇੱਕ ਪੰਜਾਬੀ ਸਾਹਿਤ ਰਤਨ ਪੁਰਸਕਾਰ ਵੀ ਦਿੱਤਾ ਜਾਂਦਾ ਹੈ ਜਿਸ ਦੀ ਪੁਰਸਕਾਰ ਰਾਸ਼ੀ 10 ਲੱਖ ਰੁਪਏ ਹੈ।

ਸਾਲ 2016 ਤੋਂ ਸਾਲ 2020 ਤੱਕ ਪੰਜਾਬ ਸਰਕਾਰ ਵੱਲੋਂ, ਇਹਨਾਂ ਪੁਰਸਕਾਰਾਂ ਲਈ ਯੋਗ ਵਿਅਕਤੀਆਂ ਦੀ ਚੋਣ ਨੂੰ ਲਟਕਾਈ ਰੱਖਿਆ ਗਿਆ। ਚੋਣਾਂ ਨੇੜੇ ਆਉਣ ਤੇ ਪੰਜਾਬ ਸਰਕਾਰ ਜਾਗੀ। ਅਖੀਰ ਸਰਕਾਰ ਨੇ ਜੂਨ 2020 ਵਿੱਚ ਰਾਜ ਸਲਾਹਕਾਰ ਬੋਰਡ‘, ਭਾਸ਼ਾ ਵਿਭਾਗ ਪੰਜਾਬ ਦਾ ਗਠਨ ਕੀਤਾ ਅਤੇ ਬੋਰਡ ਨੂੰ ਇਹਨਾਂ ਪੁਰਸਕਾਰਾਂ ਦੀ ਚੋਣ ਕਰਨ ਦਾ ਹੁਕਮ ਦਿੱਤਾ

ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ ਸਲਾਹਕਾਰ ਬੋਰਡ ਦੇ ਮੈਂਬਰਾਂ ਵੱਲੋਂ ਪੁਰਸਕਾਰਾਂ ਲਈ ਯੋਗ ਵਿਅਕਤੀਆਂ ਦੀ ਚੋਣ ਗੈਰ-ਕਾਨੂੰਨੀ ਅਤੇ ਪੱਖਪਾਤੀ ਢੰਗ ਨਾਲ ਕੀਤੀ ਗਈ।

 ਚੋਣ ਪ੍ਰਕਿਰਿਆ ਵਿਚ ਹੋਈਆਂ ਅਨਿਯਮਿਤਤਾਵਾਂ ਨੂੰ ਸਮਝਣ ਲਈ, ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ  ਟੀਮ ਵੱਲੋਂ, ਪਹਿਲਾਂ ਸੂਚਨਾ ਅਧਿਕਾਰ ਕਾਨੂੰਨਅਧੀਨ, 6 ਮਹੀਨੇ ਸੰਘਰਸ਼ ਕਰਕੇ, ਸੂਚਨਾ ਪ੍ਰਾਪਤ ਕੀਤੀ ਗਈ। ਸੂਚਨਾ ਦੇ ਅਧਿਐਨ ਬਾਅਦ, ਜਦੋਂ ਟੀਮ ਇਸ ਸਿੱਟੇ ਤੇ ਪੁੱਜੀ ਕਿ ਚੋਣ ਪੂਰੀ ਤਰ੍ਹਾਂ ਪੱਖਪਾਤੀ ਹੈ ਤਾਂ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਕਿ ਇਸ ਚੋਣ ਨੂੰ ਦੀਵਾਨੀ ਅਦਾਲਤ ਵਿੱਚ ਚੁਨੌਤੀ ਦਿੱਤੀ ਜਾਵੇ।

ਰਾਜਿੰਦਰ ਪਾਲ ਸਿੰਘ, ਹਰਬਖਸ਼ ਸਿੰਘ ਗਰੇਵਾਲ ਅਤੇ ਮਿੱਤਰ ਸੈਨ ਮੀਤ ਵੱਲੋਂ ਇੱਕ ਦੀਵਾਨੀ ਦਾਵਾ ਲੁਧਿਆਣੇ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ।

ਪਹਿਲੀ ਤਰੀਖ ਤੇ ਹੀ ਸਿਵਲ ਜੱਜ ਲੁਧਿਆਣਾ ਦੀ ਅਦਾਲਤ ਵੱਲੋਂ ਇਹਨਾਂ ਪੁਰਸਕਾਰਾਂ ਦੀ ਵੰਡ ਤੇ ਰੋਕ ਲਗਾ ਦਿੱਤੀ ਗਈ

 ਕਰੀਬ ਦੋ ਸਾਲ ਬਾਅਦ ਇਹ ਰੋਕ ਹਟਾ ਦਿੱਤੀ ਗਈ।

ਟੀਮ ਵੱਲੋਂ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਗਈ।  29 ਅਗਸਤ 2023 ਨੂੰ  ਵਧੀਕ ਜਿਲਾ ਜੱਜ ਵੱਲੋਂ ਸਾਡੀ ਅਪੀਲ ਮਨਜ਼ੂਰ ਕਰ ਲਈ ਗਈ ਅਤੇ ਪੁਰਸਕਾਰਾਂ ਦੀ ਵੰਡ ਤੇ, ਦੀਵਾਨੀ ਦਾਵੇ ਦੇ ਫੈਸਲੇ ਤੱਕ, ਇਕ ਵਾਰ ਫਿਰ ਰੋਕ ਲਗਾ ਦਿੱਤੀ ਗਈ ਹੈ।

ਇੰਝ ਹੁਣ ਸਥਿਤੀ ਇਹ ਹੈ ਕਿ ਮੁੱਕਦਮੇ ਦੇ ਫੈਸਲੇ ਤੱਕ ਪੰਜਾਬ ਸਰਕਾਰ ਸ਼੍ਰੋਮਣੀ ਪੁਰਸਕਾਰ ਵੰਡ ਨਹੀਂ ਸਕਦੀ।

ਦੀਵਾਨੀ ਦਾਵੇ ਦਾ ਲਿੰਕ:

http://www.mittersainmeet.in/wp-content/uploads/2024/05/1.-MSG-v-State-of-Punjab-et-1.pdf

ਪੁਰਸਕਾਰਾਂ ਦੀ ਵੰਡ ਤੇ ਪਾਬੰਦੀ ਲਾਉਣ ਵਾਲੇ ਅਦਾਲਤ ਦੇ ਹੁਕਮ ਦਾ ਲਿੰਕ:

http://www.mittersainmeet.in/wp-content/uploads/2024/05/Stay-Order-dt.-29.8.23.pdf

—————————-

ਬਾਅਦ ਵਿੱਚ, ਇਸੇ ਸੂਚਨਾ ਨੂੰ ਆਧਾਰ ਬਣਾ ਕੇ ਮਿੱਤਰ ਸੈਨ ਮੀਤ ਨੇ , ਚੋਣ ਨੂੰ ਪੱਖਪਾਤੀ ਸਿੱਧ ਕਰਦੇ 6 ਖੋਜ ਪੱਤਰ ਲਿਖੇ ਜਿਹੜੇ ਕਿ ਲਗਾਤਾਰ ‘ਪੰਜਾਬੀ ਜਾਗਰਨ’ ਅਖ਼ਬਾਰ ਵਿੱਚ ਛਪੇ।

ਮਿੱਤਰ ਸੈਨ ਮੀਤ ਵੱਲੋਂ ਪੁਰਸਕਾਰਾਂ ਨਾਲ ਸਬੰਧਿਤ ਸਾਰੀ ਸੂਚਨਾ ਅਤੇ ਖੋਜ ਪੱਤਰਾਂ ਨੂੰ  ਇੱਕ ਪੁਸਤਕ ਵਿਚ ਛਾਪਿਆ ਜਿਸ ਨੂੰ  ਉਨ੍ਹਾਂ ਨੇ ‘ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਕ ਸਿਆਸਤ’ ਦਾ ਨਾਂ ਦਿੱਤਾ।

ਇਸ ਪੁਸਤਕ ਦੀ ਪੀਡੀਐਫ ਕਾਪੀ ਦਾ ਲਿੰਕ:

http://www.mittersainmeet.in/wp-content/uploads/2022/06/ਸ਼੍ਰੋਮਣੀ-ਪੁਰਸਕਾਰ-ਅਤੇ-ਸਾਹਿਤਿਕ-ਸਿਆਸਤ.pdf

——————————————————————————————