October 11, 2024

Mitter Sain Meet

Novelist and Legal Consultant

ਭਾਸ਼ਾ ਵਿਭਾਗ ਪੰਜਾਬ ਆਪਣੇ ਫਰਜ਼ਾਂ ਤੋਂ ਭਗੌੜਾ

ਕਾਨੂੰਨੀ ਨੋਟਿਸ 1. http://www.mittersainmeet.in/wp-content/uploads/2021/02/Legal-notice-dt.-16.11.2020…pdf

ਕਾਨੂੰਨੀ ਨੋਟਿਸ 2. http://www.mittersainmeet.in/wp-content/uploads/2021/02/Legal-Notice-Dt.-23.11.20.pdf

ਬਿਜਲੀ ਬੋਰਡ ਦਾ ਜਵਾਬ

http://www.mittersainmeet.in/wp-content/uploads/2021/02/REPLY-L.N.-PSPCL-Ldh.pdf

ਭਾਸ਼ਾ ਵਿਭਾਗ ਦਾ ਜਵਾਬ

http://www.mittersainmeet.in/wp-content/uploads/2021/02/REPLY-L-N-OF-B.V..pdf

———————————————————————————

ਭਾਸ਼ਾ ਵਿਭਾਗ ਪੰਜਾਬ

  1. ਆਪਣੇ ਫਰਜ਼ਾਂ ਤੋਂ ਭਗੌੜਾ ਅਤੇ
  2. ਪੈਰ ਪੈਰ ਤੇ ਝੂਠ ਬੋਲਣ ਦਾ ਆਦੀ
    ਬਿਜਲੀ ਬੋਰਡ ਦੇ ਦਫਤਰਾਂ ਵਿੱਚ ਪੰਜਾਬੀ ਨਾਲੋਂ ਅੰਗਰੇਜ਼ੀ ਦੀ ਵਰਤੋਂ ਵੱਧ ਹੁੰਦੀ ਹੈ। ਇਸ ਵਰਤਾਰੇ ਵਿਰੁੱਧ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵਲੋਂ ਕਈ ਵਾਰ ਬਿਜਲੀ ਬੋਰਡ ਦੇ ਨਾਲ ਨਾਲ ਭਾਸ਼ਾ ਵਿਭਾਗ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਹਨ। ਭਾਸ਼ਾ ਵਿਭਾਗ ਨੇ ਇਨਾਂ ਚਿੱਠੀਆਂ ਤੇ ਕਦੇ ਕੋਈ ਕਾਰਵਾਈ ਨਹੀਂ ਕੀਤੀ।
    ਅਖੀਰ ਮੇਰੇ ਵੱਲੋਂ ਬਿਜਲੀ ਬੋਰਡ ਦੇ ਨਾਲ ਨਾਲ ਭਾਸ਼ਾ ਵਿਭਾਗ ਨੂੰ ਵੀ ‘ਪੰਜਾਬ ਰਾਜ ਭਾਸ਼ਾ ਐਕਟ 1967’ ਦੀਆਂ ਵਿਵਸਥਾਵਾਂ ਦੀ ਕੀਤੀ ਜਾ ਉਲੰਘਣਾ ਕਰਨ ਬਾਰੇ ਕਾਨੂੰਨੀ ਨੋਟਿਸ ਦਿੱਤਾ ਗਿਆ।
    ਇਸ ਨੋਟਿਸ ਦੇ ਜਵਾਬ ਵਿਚ ਭਾਸ਼ਾ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਬਿਜਲੀ ਬੋਰਡ ਦੇ ਦਫਤਰਾਂ ਵਿੱਚ ਕੰਮ ਕਾਜ ਪੰਜਾਬੀ ਵਿੱਚ ਹੁੰਦਾ ਹੈ। ਇਸ ਜਵਾਬ ਨਾਲ ਇਕ ਚਿੱਠੀ ਵੀ ਨੱਥੀ ਕੀਤੀ ਗਈ ਹੈ ਜਿਸ ਵਿੱਚ ਵਿਭਾਗ ਵੱਲੋਂ ਬਿਜਲੀ ਬੋਰਡ ਨੂੰ ਆਖਿਆ ਗਿਆ ਹੈ ਕਿ ਉਸ ਦੇ ਦਫਤਰਾਂ ਵਿੱਚ ਕੰਮ ਪੰਜਾਬੀ ਵਿੱਚ ਨਹੀਂ ਹੁੰਦਾ। ਬਿਜਲੀ ਬੋਰਡ ਕਸੂਰਵਾਰ ਕਰਮਚਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰੇ।
    ਕਾਨੂੰਨੀ ਨੋਟਿਸ ਅਤੇ ਭਾਸ਼ਾ ਵਿਭਾਗ ਦਾ ਜਵਾਬ ਇਸ ਲਿੰਕ ਤੇ ਪੜ੍ਹੇ ਜਾ ਸਕਦੇ ਹਨ