January 13, 2025

Mitter Sain Meet

Novelist and Legal Consultant

ਪਰਿਵਾਰਕ ਝਗੜੇ

ਪਤੀ ਪਤਨੀ ਦੇ ਝਗੜੇ ਅਤੇ ਫ਼ੌਜਦਾਰੀ ਕਾਨੂੰਨ

ਪਤੀ ਪਤਨੀ ਦੇ ਰਿਸ਼ਤਿਆਂ ਵਿੱਚ ਵੱਧ ਰਹੀ ਤਰੇੜ ਅੱਜ ਕੱਲ ਘਰ-ਘਰ ਦੀ ਕਹਾਣੀ ਹੈ। ਅਡਜਸਟਮੈਂਟ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਜਾਣ ਬਾਅਦ, ਧਿਰਾਂ ਜਦੋਂ ਕਾਨੂੰਨ ਦੇ ਰਾਹ ਪੈਂਦੀਆਂ ਹਨ ਤਾਂ ਪੈਰ-ਪੈਰ ਤੇ ਸਮੱਸਿਆਵਾਂ ਉਨ੍ਹਾਂ ਨੂੰ ਘੇਰਦੀਆਂ ਹਨ।ਗਲ ਆ ਪਈ ਬਲਾ ਤੋਂ ਸੁੱਖੀ ਸਾਂਦੀ ਖਹਿੜਾ ਛੁੱਟ ਸਕੇ, ਇਸ ਲਈ ਇਸ ਸਮੱਸਿਆ ਨਾਲ ਸਬੰਧਤ ਕਾਨੂੰਨ ਅਤੇ ਕਾਨੂੰਨੀ ਪ੍ਰਕਿਰਿਆ ਬਾਰੇ ਮੁੱਢਲੀ ਜਾਣਕਾਰੀ ਹੋਣੀ ਜ਼ਰੂਰੀ ਹੈ।

        ਝਗੜੇ ਸੁਲਝਾਉਣ ਦੀ ਸ਼ੁਰੂਆਤ, ਝਗੜਿਆਂ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਉਣ ਲਈ ਬਣੇ ‘ਪਰਿਵਾਰਕ ਝਗੜੇ ਸੁਲਝਾਊ ਕੇਂਦਰ’ ਤੋਂ ਹੁੰਦੀ ਹੈ। ਕਾਨੂੰਨ ਦੀ ਭਾਸ਼ਾ ਵਿਚ ਇਸ ਪ੍ਰਕ੍ਰਿਆ ਨੂੰ ਪੁਲਿਸ ਪੜਤਾਲ ਕਿਹਾ ਜਾਂਦਾ ਹੈ।

ਇਨ੍ਹਾਂ ਝਗੜਿਆਂ ਨਾਲ ਸਬੰਧਤ ਜ਼ੁਰਮ

ਪਤਨੀ ਦੀ ਸ਼ਿਕਾਇਤ ਤੇ ਉਸਦੇ ਪਤੀ ਅਤੇ ਰਿਸ਼ਤੇਦਾਰਾਂ ਉੱਪਰ ਜਦੋਂ ਮੁਕੱਦਮਾ ਦਰਜ ਹੁੰਦਾ ਹੈ ਤਾਂ ਦੋਸ਼ੀਆਂ ਉੱਪਰ ਅਕਸਰ ਹੇਠ ਲਿਖੇ ਦੋ ਜ਼ੁਰਮ ਲੱਗਦੇ ਹਨ।

1.            ਧਾਰਾ 406: ਅਮਾਨਤ ਵਿੱਚ ਖਮਾਨਤ

2.            ਧਾਰਾ 498-ਏ: ਅੱਤਿਆਚਾਰ