October 11, 2024

Mitter Sain Meet

Novelist and Legal Consultant

ਦੋਸ਼ੀ ਦੀ ਗ੍ਰਿਫਤਾਰੀ -(Arrest of Accused)

                                    ਭਾਗ-2

ਜੇ ਦੋਸ਼ੀ ਦੀ ਫੌਰੀ ਗ੍ਰਿਫਤਾਰੀ ਦੀ ਜ਼ਰੂਰਤ ਨਾ ਹੋਵੇ ਤਾਂ ਤਫਤੀਸ਼ੀ ਅਫਸਰ ਲਈ ਕਾਨੂੰਨ ਵੱਲੋਂ ਨਿਰਧਾਰਿਤ ਕੀਤੀ ਗਈ ਪ੍ਰਕ੍ਰਿਆ ਅਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ (ਧਾਰਾ 41-ਏ ਸੀ.ਆਰ.ਪੀ.ਸੀ.)

ਜੇ ਤਫਤੀਸ਼ੀ ਅਫਸਰ ਨੂੰ ਇਹ ਜਾਪਦਾ ਹੋਵੇ ਕਿ ਦੋਸ਼ੀ ਦੀ ਫੌਰੀ ਗ੍ਰਿਫਤਾਰੀ ਦੀ ਲੋੜ ਨਹੀਂ ਹੈ ਤਾਂ ਉਹ ਦੋਸ਼ੀ ਨੂੰ ਲਿਖਤੀ ਨੋਟਿਸ ਭੇਜ ਕੇ ਆਪਣਾ ਪੱਖ ਪੇਸ਼ ਕਰਨ ਲਈ ਕਹਿ ਸਕਦਾ ਹੈ। ਜੇ ਦੋਸ਼ੀ ਵੱਲੋਂ ਪੱਖ ਪੇਸ਼ ਕਰਨ ਬਾਅਦ ਤਫਤੀਸ਼ੀ ਅਫਸਰ ਨੂੰ ਜਾਪਦਾ ਹੋਵੇ ਕਿ ਦੋਸ਼ੀ ਦੀ ਗ੍ਰਿਫਤਾਰੀ ਦੀ ਲੋੜ ਨਹੀਂ ਹੈ ਤਾਂ ਉਹ ਦੋਸ਼ੀ ਨੂੰ ਗ੍ਰਿਫਤਾਰੀ ਤੋਂ ਛੋਟ ਦੇ ਸਕਦਾ ਹੈ। ਜੇ ਦੋਸ਼ੀ ਆਪਣੀ ਸਫਾਈ ਪੇਸ਼ ਕਰਨ ਵਿੱਚ ਅਸਫਲ ਰਹੇ ਅਤੇ ਤਫਤੀਸ਼ੀ ਅਫਸਰ ਨੂੰ ਤਫਤੀਸ਼ ਮੁਕੰਮਲ ਕਰਨ ਲਈ ਉਸਦੀ ਗ੍ਰਿਫਤਾਰੀ ਦੀ ਲੋੜ ਮਹਿਸੂਸ ਹੋਵੇ ਤਾਂ ਉਹ ਦੋਸ਼ੀ ਨੂੰ ਗ੍ਰਿਫਤਾਰ ਕਰ ਸਕਦਾ ਹੈ।

ਇਸ ਪ੍ਰਕ੍ਰਿਆ ਨੂੰ ਨਿਆਂ ਸੰਗਤ ਬਣਾਉਣ ਅਤੇ ਨਿਸ਼ਚਿਤ ਸਮਾਂ ਸੀਮਾ ਵਿੱਚ ਨਿਪਟਾਰੇ ਲਈ ਸੁਪਰੀਮ ਕੋਰਟ ਵੱਲੋਂ ਤਫਤੀਸ਼ੀ ਅਫਸਰ ਅਤੇ ਜ਼ਿਲ੍ਹਾ ਪੁਲਿਸ ਅਫਸਰ ਲਈ ਕੁਝ ਦਿਸ਼ਾ ਨਿਰਦੇਸ਼ ਦਿੱਤੇ ਹਨ। ਤਫਤੀਸ਼ੀ ਅਫਸਰ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਵੇ, ਇਸ ਲਈ, ਉਸ ਲਈ ਹਰ ਕਾਰਵਾਈ ਨੂੰ ਲਿਖਤੀ ਰੂਪ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਤਫਤੀਸ਼ੀ ਅਫਸਰ ਦੇ ਅਧਿਕਾਰਾਂ ਨੂੰ ਸੀਮਿਤ ਕਰ ਦਿੱਤਾ ਗਿਆ ਹੈ। ਮਾਮਲਾ ਜ਼ਿਲ੍ਹਾ ਪੁਲਿਸ ਅਧਿਕਾਰੀ ਦੇ ਧਿਆਨ ਵਿੱਚ ਰਹੇ ਇਸਦੀ ਵਿਵਸਥਾ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਅਫਸਰ ਵੱਲੋਂ ਆਪਣੇ ਫ਼ਰਜ਼ ਨਿਭਾਉਂਦੇ ਸਮੇਂ ਅਣਗਹਿਲੀ ਨਾ ਵਰਤੀ ਜਾਵੇ ਇਸ ਲਈ ਉਸ ਲਈ ਵੀ ਮਾਮਲੇ ਨੂੰ ਨਿਸ਼ਚਿਤ ਸਮਾਂ ਸੀਮਾ ਵਿੱਚ ਨਿਪਟਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਉਸ ਲਈ ਵੀ ਸਮਾਂ ਸੀਮਾ ਵਿੱਚ ਵਾਧਾ ਕਰਨ ਦੇ ਕਾਰਨਾਂ ਨੂੰ ਲਿਖਤੀ ਰੂਪ ਵਿੱਚ ਦਰਜ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ।

 

ਤਫਤੀਸ਼ੀ ਅਫਸਰ ਅਤੇ ਜ਼ਿਲ੍ਹਾ ਪੁਲਿਸ ਅਫਸਰ ਵੱਲੋਂ ਅਪਣਾਈ ਜਾਣ ਵਾਲੀ ਪ੍ਰਕ੍ਰਿਆ

ਪਹਿਲਾ ਸਟੈਪ: ਦੋਸ਼ੀ ਦੀ ਫੌਰੀ ਗ੍ਰਿਫਤਾਰੀ ਦੀ ਲੋੜ ਨਾ ਹੋਣ ਦੇ ਕਾਰਨਾਂ ਨੂੰ ਤਫਤੀਸ਼ੀ ਅਫਸਰ ਲਿਖਤੀ ਰੂਪ ਦੇਵੇਗਾ।
ਦੂਜਾ ਸਟੈਪ: ਇਸ ਫੈਸਲੇ ਦੀ ਅਦਾਲਤ ਨੂੰ ਲਿਖਤੀ ਸੂਚਨਾ

  1. ਪੁਲਿਸ ਅਫਸਰ ਆਪਣੇ ਇਸ ਫੈਸਲੇ ਦੀ ਲਿਖਤੀ ਸੂਚਨਾ, ਮੁਕੱਦਮਾ ਦਰਜ ਹੋਣ ਦੇ ਦੋ ਹਫਤਿਆਂ ਦੇ ਅੰਦਰ-ਅੰਦਰ ਮੈਜਿਸਟ੍ਰੇਟ ਨੂੰ ਭੇਜੇਗਾ।

ਅ) ਇਸ ਸਮੇਂ ਵਿੱਚ ਕੇਵਲ ਜ਼ਿਲ੍ਹੇ ਦਾ ਪੁਲਿਸ ਕਪਤਾਨ ਹੀ ਵਾਧਾ ਕਰ ਸਕਦਾ ਹੈ। ਪੁਲਿਸ ਕਪਤਾਨ ਲਈ ਸਮੇਂ ਵਿੱਚ ਕੀਤੇ ਵਾਧੇ ਦੇ ਕਾਰਨਾਂ ਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਹੈ।

ਤੀਜਾ ਸਟੈਪ: ਦੋਸ਼ੀ ਨੂੰ ਆਪਣਾ ਪੱਖ ਪੇਸ਼ ਕਰਨ ਲਈ ਲਿਖਤੀ ਨੋਟਿਸ

  1. a) ਮੁਕੱਦਮਾ ਦਰਜ ਹੋਣ ਦੇ ਦੋ ਹਫਤਿਆਂ ਦੇ ਅੰਦਰ-ਅੰਦਰ ਪੁਲਿਸ ਅਫਸਰ ਲਈ, ਦੋਸ਼ੀ ਨੂੰ ਉਸ ਅੱਗੇ ਪੇਸ਼ ਹੋ ਕੇ, ਆਪਣਾ ਪੱਖ ਪੇਸ਼ ਕਰਨ ਦਾ ਨੋਟਿਸ ਭੇਜਣਾ ਜ਼ਰੂਰੀ ਹੈ।
  2. b) ਇਸ ਸਮੇਂ ਵਿੱਚ ਕੇਵਲ ਜ਼ਿਲ੍ਹੇ ਦਾ ਪੁਲਿਸ ਕਪਤਾਨ ਹੀ ਵਾਧਾ ਕਰ ਸਕਦਾ ਹੈ। ਪੁਲਿਸ ਕਪਤਾਨ ਲਈ ਸਮੇਂ ਵਿੱਚ ਕੀਤੇ ਵਾਧੇ ਦੇ ਕਾਰਨਾਂ ਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਹੈ।

 

ਚੌਥਾ ਸਟੈਪ: ਦੋਸ਼ੀ ਦੀ ਗ੍ਰਿਫਤਾਰੀ ਸਮੇਂ ਧਾਰਾ 41(1)(b) ਚ ਦਰਜ ਹਦਾਇਤਾਂ ਦੀ ਪੂਰਤੀ

ਜੇ ਦੋਸ਼ੀ ਪੁਲਿਸ ਅਫਸਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਪੁਲਿਸ ਅਫਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਸਕਦਾ ਹੈ। ਅਜਿਹੀ ਗ੍ਰਿਫਤਾਰੀ ਸਮੇਂ ਵੀ ਪੁਲਿਸ ਅਫਸਰ ਅਤੇ ਮੈਜਿਸਟ੍ਰੇਟ ਲਈ ਉਹਨਾਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਜਿਹਨਾਂ ਦੀ ਧਾਰਾ 41 ਅਧੀਨ ਗ੍ਰਿਫਤਾਰੀ ਕਰਦੇ ਸਮੇਂ ਪਾਲਣਾ ਕਰਨੀ ਜ਼ਰੂਰੀ ਹੈ।
ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤੇ ਤਫਤੀਸ਼ੀ ਅਫਸਰ ਵਿਰੁੱਧ ਹੋ ਸਕਣ ਵਾਲੀ ਕਾਰਵਾਈ
ਜੇ ਤਫਤੀਸ਼ੀ ਅਫਸਰ ਉੱਪਰ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਉਸ ਵਿਰੁੱਧ ਹੇਠ ਲਿਖੀ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ:

  1. ਅਦਾਲਤ ਦੀ ਮਾਣ ਹਾਨੀ ਅਤੇ/ਜਾਂ ਫਿਰ
  2. 2. ਵਿਭਾਗੀ ਅਨੁਸ਼ਾਸਨੀ ਕਾਰਵਾਈ।