January 22, 2025

Mitter Sain Meet

Novelist and Legal Consultant

ਇਰਾਦਾ (ਧਾਰਾ 8 ਸ਼ਹਾਦਤ ਐਕਟ)


ਇਰਾਦਾ (ਧਾਰਾ 8 ਸ਼ਹਾਦਤ ਐਕਟ)

ਦੋਸ਼ੀ ਵੱਲੋਂ ਜ਼ੁਰਮ ਕਿਸੇ ਮੰਤਵ ਦੀ ਪੂਰਤੀ ਲਈ ਕੀਤਾ ਜਾਂਦਾ ਹੈ। ਜੇ ਪੀੜਤ ਧਿਰ ਇਸ ਮੰਤਵ ਨੂੰ ਸਿੱਧ ਕਰਨ ਵਿੱਚ ਸਫਲ ਹੋ ਜਾਵੇ ਤਾਂ ਮੁਕੱਦਮੇ ਦੀਆਂ ਕਈਆਂ ਕਮਜ਼ੋਰ ਕੜੀਆਂ ਨੂੰ ਜੋੜਨ ਵਿੱਚ ਮੱਦਦ ਮਿਲ ਜਾਂਦੀ ਹੈ।

ਇਸਦਾ ਮਤਲਬ ਇਹ ਵੀ ਨਹੀਂ ਕਿ ਬਿਨ੍ਹਾਂ ਮੰਤਵ ਸਿੱਧ ਕਰਿਆਂ ਜ਼ੁਰਮ ਸਿੱਧ ਨਹੀਂ ਹੁੰਦਾ।

ਦੂਜੇ ਪਾਸੇ ਜੇ ਚਸ਼ਮਦੀਦ ਗਵਾਹਾਂ ਦੀ ਗਵਾਹੀ ਭਰੋਸੇਯੋਗ ਹੋਵੇ ਤਾਂ ਬਿਨ੍ਹਾਂ ਮੰਤਵ ਸਿੱਧ ਕਰਿਆਂ ਵੀ ਦੋਸ਼ੀ ਨੂੰ ਸਜ਼ਾ ਹੋ ਸਕਦੀ ਹੈ।

ਇਰਾਦਾ ਸਿੱਧ ਕਰਨ ਦੀ ਮਹੱਤਤਾ

          ਜ਼ੁਰਮ ਕਰਨ ਪਿਛਲੇ ਇਰਾਦੇ ਨੂੰ ਸਿੱਧ ਕਰਨ ਨਾਲ ਮੁਕੱਦਮੇ ਨੂੰ ਹੇਠ ਲਿਖੀਆਂ ਮਜ਼ਬੂਤੀਆਂ ਮਿਲਦੀਆਂ ਹਨ।

ੳ) ਹਾਲਾਤਾਂ ਦੀ ਲੜੀ ਨੂੰ ਜੋੜਨ ਲਈ ਨੀਂਹ

ਅ) ਗਵਾਹੀ ਨੂੰ ਘੋਖਣ ਲਈ ਕੁੰਜੀ

ੲ) ਹਾਲਾਤਾਂ ਦੀ ਪ੍ਰੋੜਤਾ ਲਈ ਤਸੱਲੀਬਖਸ਼ ਅਧਾਰ

ਸ) ਦੋਸ਼ੀ ਦੀ ਮਨਸ਼ਾ ਦਾ ਪ੍ਰਗਟਾਵਾ

Case : Prem Kumar Vs. State of Bihar 1995 Cri.L.J.2634 (SC)

Para “5. ….. Very often, a motive is alleged to indicate the high degree of probabi1ity, that the offence was committed by the person, who was prompted by the motive. In our opinion, in a case when motive alleged against the accused is fully established, it provides a foundational material to connect the chain of circumstances. We hold that if motive is proved or established, it affords a key or pointer, to scan the evidence in the case, in that perspective and as a satisfactory circumstance of corroboration. It is a very relevant, and important aspect, (a) to highlight the intention of the accused and (b) the approach to be made in appreciating the totality of the circumstances, including the evidence disclosed in the case……………..”

 ਵਾਰਦਾਤ ਦੇ ਚਸ਼ਮਦੀਦ ਗਵਾਹ ਅਤੇ ਜ਼ੁਰਮ ਪਿਛਲਾ ਮੰਤਵ

  1. ਜੇ ਚਸ਼ਮਦੀਦ ਗਵਾਹਾਂ ਦੀ ਗਵਾਹੀ ਢੁੱਕਵੀਂ, ਸੱਚੀ ਅਤੇ ਭਰੋਸੇਯੋਗ ਹੋਵੇ ਤਾਂ ਦੋਸ਼ੀ ਦੇ ਜ਼ੁਰਮ ਕਰਨ ਪਿਛਲੇ ਇਰਾਦੇ ਦੀ ਕੋਈ ਮਹੱਤਤਾ ਨਹੀਂ ਰਹਿੰਦੀ।

Case (i) : Prem Kumar Vs. State of Bihar 1995 Cri.L.J.2634

Para “5. ….. When there is sufficient direct evidence regarding the commission of the offence, the question of motive will not loom large in the mind of the Court.”

Case (ii) : Kuriakose and another Vs. State of Kerala 1995 Cri.L.J. 2687 (SC)

Para  “11. ….. If the murderous assault by the accused is established by clear and clinching evidences by the eye-witnesses, it will not be necessary to investigate the motive behind such commission of offence………”

Case (iii) :  Bhagirath and others Vs. State of Haryana, 1996 Cri.L.J. 3499 (SC)

Para “11. ….. Motive is a double edged weapon. It is also well settled that when prosecution relies upon the evidence of the eye-witnesses to prove the incident, motive assumes a secondary role…”

Case (iv) : Poolin Haldar v/s the State 1996 Cri.L.J. 513 (Calcutta – HC)

Para “23. Once the court is satisfied that there exists cogent evidence for bringing home the guilt of the appellant, the relevance of motive and the value to be given to it may lose importance…”.

  1. ਜੇ ਚਸ਼ਮਦੀਦ ਗਵਾਹੀ ਭਰੋਸੇਯੋਗ ਨਾ ਹੋਵੇ ਤਾਂ ਦੋਸ਼ੀ ਦੇ ਜ਼ੁਰਮ ਕਰਨ ਦੇ ਮਜ਼ਬੂਤ ਇਰਾਦੇ ਦਾ ਵੀ ਕੋਈ ਮਹੱਤਵ ਨਹੀਂ ਰਹਿੰਦਾ।

Case : State of U.P. v/s Moti Ram & another 1990 Cri. L.J. 1710 (SC)

Para “22. ….. On a careful analysis of the evidence, we have no reservation in holding that there was bitter animosity between the prosecution and accused parties and as such there was sufficient motive on the part of the accused party to attack the prosecution party. But at the same time, one should not lose sight of the fact that the prosecution party which was also entertaining the same amount of animosity against the accused party had sufficient motive to implicate all the leading persons of the accused party with the offence in question. As repeatedly said, motive is a double edged weapon and that it could be made use of by either party to wield that weapon of motive against each other. Therefore, the key question for consideration is whether the prosecution has convincingly and satisfactorily established guilt of all or any of the accused beyond all reasonable doubt by letting in reliable and cogent evidence…”