January 13, 2025

Mitter Sain Meet

Novelist and Legal Consultant

ਆਪਣੇ ਮੇਜ਼ਬਾਨਾਂ ਦਾ ਸਨਮਾਨ

               ਜਦੋਂ ਅਸੀਂ ਕਨੇਡਾ ਜਾਣ ਦੀ ਤਿਆਰੀ ਕਰ ਰਹੇ ਸੀ ਤਾਂ ਮੇਰੀ ਪਤਨੀ ਨੇ ਆਪਣਾ ਧਰਮ ਨਿਭਾਉਂਦੇ ਹੋਏ ਮੈਨੂੰ ਸਲਾਹ ਦਿੱਤੀ। ਕਹਿੰਦੀ:

‘ਹੌਜਰੀ ਦੇ ਘਰੋਂ (ਲੁਧਿਆਣਿਓਂ) ਚੱਲੇ ਹਾਂ। ਮੇਜਬਾਨਾਂ ਲਈ ਕੋਟੀਆਂ, ਸਵੈਟਰ, ਸ਼ਾਲ ਲੈ ਚੱਲੋ।’

ਆਪਣੇ ਨਾਵਲਾਂ ਦੀਆਂ 30 ਕਾਪੀਆਂ ਮੈਂ ਪਹਿਲਾਂ ਹੀ ਪ੍ਰਕਾਸ਼ਕਾਂ ਤੋਂ ਮੰਗਵਾ ਲਈਆਂ ਸਨ । ਕਿਤਾਬਾਂ ਨਾਲ ਭਰੇ ਬੈਗ ਵੱਲ ਇਸ਼ਾਰਾ ਕਰਕੇ ਮੈਂ ਕਿਹਾ,

‘ਫਿਕਰ ਨਾ ਕਰ। ਮੈਂ ਹੀਰੇ ਜਵਾਹਰਾਤ ਲੈ ਕੇ ਚੱਲਿਆ ਹਾਂ।’

               ਮੇਰੇ ਕੋਲ ਤਫਤੀਸ਼, ਕਟਹਿਰਾ, ਸੁਧਾਰ ਘਰ ਅਤੇ ਕੌਰਵ ਸਭਾ ਨਾਵਲਾਂ ਦੇ ਪੰਜ ਸੈਟ ਸਨ। ਇਹ ਸੈਟ ਮੈਂ ਸੰਮੇਲਨ ਦੇ ਪੰਜਾਂ ਪ੍ਰਬੰਧਕਾਂ ਕਿਰਪਾਲ ਸਿੰਘ ਗਰਚਾ, ਕੁਲਦੀਪ ਸਿੰਘ, ਮੋਤਾ ਸਿੰਘ ਝੀਤਾ,ਦਵਿੰਦਰ ਸਿੰਘ ਘਟੌਰਾ ਅਤੇ ਸਤਨਾਮ ਸਿੰਘ ਜੌਹਲ ਨੂੰ ਭੇਂਟ ਕੀਤੇ। 10 ਮਿੱਤਰਾਂ ਦੇ ਹਿੱਸੇ ਇੱਕ ਇੱਕ ਨਾਵਲ ਆਇਆ। ਕੋਟੀਆਂ ਸਵੈਟਰਾਂ ਨੇ ਸਾਲ ਦੋ ਸਾਲ ਬਾਅਦ ਪੁਰਾਣੇ ਹੋ ਜਾਣਾ ਸੀ। ਪਰ ਨਾਵਲ, ਮੇਰੇ ਦੇਖਦੇ ਦੇਖਦੇ ਮਹਿਮਾਨਾਂ ਦੀਆਂ ਨਿੱਜੀ ਲਾਇਬ੍ਰੇਰੀਆਂ ਵਿਚ ਸਜ ਗਏ। ਪੜਨ ਬਾਅਦ ਦਿਮਾਗਾਂ ਵਿਚ ਸਜ ਜਾਣਗੇ। ਮਹਿਮਾਨਾਂ ਨੂੰ ਉਹ ਮੇਰੇ ਕੰਮ ਦੀ ਸਾਲਾਂ ਬੱਧੀ ਯਾਦ ਦਿਵਾਉਂਦੇ ਰਹਿਣਗੇ।

ਨਾਵਲ ਦੀ ਆਖਰੀ ਜਸਪਾਲ ਸਿੰਘ ਨੂੰ ਸਮਰਪਤ