February 25, 2024

Mitter Sain Meet

Novelist and Legal Consultant

ਅਰਜ਼ੀਆਂ ਅਤੇ ਅਰਜ਼ੀਆਂ ਰਾਹੀਂ -ਮੰਗੀ ਗਈ ਸੂਚਨਾ ਦਾ ਵੇਰਵਾ

ਪੰਜਾਬ ਕਲਾ ਪ੍ਰੀਸ਼ਦ ਤੋਂ ਸੂਚਨਾ ਪ੍ਰਾਪਤ ਕਰਨ ਲਈ ਸਾਡੀ ਟੀਮ ਵਲੋਂ ਹੁਣ ਤੱਕ, ‘ਸੂਚਨਾ ਅਧਿਕਾਰ ਕਾਨੂੰਨ 2005’ ਅਧੀਨ 7 ਅਰਜ਼ੀਆਂ ਦਿੱਤੀਆਂ ਜਾ ਚੁਕੀਆਂ ਹਨ। ਪਹਿਲੀਆਂ ਤਿੰਨ ਦਰਖਾਸਤਾਂ ਆਰ ਪੀ ਸਿੰਘ ਵਲੋਂ, ਪੰਜਾਬ ਕਲਾ ਪ੍ਰੀਸ਼ਦ, ਪ੍ਰਮੁੱਖ ਸਕੱਤਰ, ਸਭਿਆਚਾਰ ਵਿਭਾਗ ਅਤੇ ਸੱਭਿਆਚਾਰ ਵਿਭਾਗ ਦੇ ਮੰਤਰੀ ਦੇ ਸੂਚਨਾ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ। ਇਨ੍ਹਾਂ ਵਿਚੋਂ ਕੇਵਲ ਕਲਾ ਪ੍ਰੀਸ਼ਦ ਦੇ ਸੂਚਨਾ ਅਧਿਕਾਰੀ ਵਲੋਂ ਕੁੱਝ (ਅਧੂਰੀ) ਸੂਚਨਾ ਉਪਲਬਧ ਕਰਵਾਈ ਗਈ। ਸੂਚਨਾ ਅਧੂਰੀ ਹੋਣ ਕਾਰਨ ਆਰ ਪੀ ਸਿੰਘ ਵਲੋਂ ਪ੍ਰੀਸ਼ਦ ਦੇ ਸੂਚਨਾ ਅਧਿਕਾਰੀ ਕੋਲ, ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ, ਇਤਰਾਜ਼ ਦਾਇਰ ਕਰਕੇ ਸੂਚਨਾ ਅਧਿਕਾਰੀ ਨੂੰ ਪੂਰੀ ਸੂਚਨਾ ਉਪਲਬਧ ਕਰਾਉਣ ਲਈ ਬੇਨਤੀ ਕੀਤੀ ਗਈ। ਆਰ ਪੀ ਸਿੰਘ ਦੇ ਇਤਰਾਜ਼ ਦੇ ਜਵਾਬ ਵਿਚ ਕਲਾ ਪ੍ਰੀਸ਼ਦ ਦੇ ਅਧਿਕਾਰੀ ਵਲੋਂ ਸਾਨੂੰ ਦਸਿਆ ਹੈ ਕਿ ‘ਪ੍ਰੀਸ਼ਦ ਸੂਚਨਾ ਇੱਕਠੀ ਕਰ ਰਹੀ ਹੈ। ਮਿਲਨ ਤੇ ਉਪਲਬਧ ਕਰਵਾਈ ਜਾਵੇਗੀ।‘ ਇਹੋ ਅਧੂਰੀ ਸੂਚਨਾ, ਪੰਜ ਪੋਸਟਾਂ ਰਾਹੀਂ, ਅਸੀਂ  ਤੁਹਾਡੇ ਨਾਲ ਸਾਂਝੀ ਕੀਤੀ ਹੈ। ਪ੍ਰਮੁੱਖ ਸਕੱਤਰ ਅਤੇ ਮੰਤਰੀ ਦੇ ਸੂਚਨਾ ਅਧਿਕਾਰੀਆਂ ਵਲੋਂ ਚੁੱਪ ਧਾਰੀ ਹੋਈ ਹੈ।

 ਇਕ ਦਰਖਾਸਤ ਮਹਿੰਦਰ ਸਿੰਘ ਸੇਖੋਂ ਵਲੋਂ ਕਲਾ ਪ੍ਰੀਸ਼ਦ ਦੇ ਸੂਚਨਾ ਅਧਿਕਾਰੀ ਨੂੰ ਕੁੱਝ ਨਵੀਂ ਸੂਚਨਾ ਪ੍ਰਾਪਤ ਕਰਨ ਲਈ  ਦਿੱਤੀ ਗਈ। ਇਸ ਅਰਜ਼ੀ ਦੇ ਜਵਾਬ ਵਿਚ ਵੀ ਕਲਾ ਪ੍ਰੀਸ਼ਦ ਦੇ ਅਧਿਕਾਰੀ ਵਲੋਂ ਸਾਨੂੰ ਦਸਿਆ ਹੈ ਕਿ ‘ਪ੍ਰੀਸ਼ਦ ਸੂਚਨਾ ਇੱਕਠੀ ਕਰ ਰਹੀ ਹੈ। ਮਿਲਨ ਤੇ ਉਪਲਬਧ ਕਰਵਾਈ ਜਾਵੇਗੀ।‘

ਫੇਰ ਦੋ ਅਰਜੀਆਂ ਮਿੱਤਰ ਸੈਨ ਮੀਤ ਵਲੋਂ, ਡਾਇਰੈਕਟ ਸਭਿਆਚਾਰ ਵਿਭਾਗ ਅਤੇ ਪ੍ਰਮੁੱਖ ਸਕੱਤਰ, ਸਭਿਆਚਾਰ ਵਿਭਾਗ ਦੇ ਸੂਚਨਾ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ। ਇਨ੍ਹਾਂ ਅਰਜ਼ੀਆਂ ਦੇ ਜਵਾਬਾਂ ਦੀ ਵੀ ਉਡੀਕ ਹੈ।

ਅਰਜ਼ੀਆਂ ਹੇਠ ਲਿਖੇ ਲਿੰਕ ਤੇ ਉਪਲਬਧ ਹਨ:

http://www.mittersainmeet.in/wp-content/uploads/2022/11/All-Applications.pdf

ਪ੍ਰੀਸ਼ਦ ਨੂੰ ਸਰਕਾਰ ਤੋਂ ਮਿਲੀ ਗ੍ਰਾਂਟ ਦੀ ਜਾਣਕਾਰੀ:

http://www.mittersainmeet.in/wp-content/uploads/2022/11/1.-ਮਿਲੀ-ਗ੍ਰਾਂਟ-1.pdf

ਪ੍ਰੀਸ਼ਦ ਵਲੋਂ ਵੱਖ ਵੱਖ ਅਕੈਡਮੀਆਂ ਨੂੰ ਦਿੱਤੀ ਗਈ ਗ੍ਰਾਂਟ ਦੀ ਜਾਣਕਾਰੀ:

http://www.mittersainmeet.in/wp-content/uploads/2022/11/2.-ਵੱਖ-ਵੱਖ-ਅਕਾਡਮੀਆਂ-ਨੂੰ-ਮਿਲੀ-ਗ੍ਰਾਂਟ-1.pdf


ਆਖਿਰ ਕਿਉਂ ਡਰ ਰਹੀ ਹੈਪੰਜਾਬ ਕਲਾ ਪ੍ਰੀਸ਼ਦਲੋਕਾਂ ਨੂੰਪੰਜ ਕਰੋੜ ਦਾਹਿਸਾਬ ਦੇਣ ਤੋਂ ?

ਪੰਜਾਬ ਕਲਾ ਪ੍ਰੀਸ਼ਦ ਤੋਂ ਸੂਚਨਾ ਪ੍ਰਾਪਤ ਕਰਨ ਲਈ ਸਾਡੀ ਟੀਮ ਵਲੋਂ ਹੁਣ ਤੱਕ, ‘ਸੂਚਨਾ ਅਧਿਕਾਰ ਕਾਨੂੰਨ 2005’ ਅਧੀਨ 7 ਅਰਜ਼ੀਆਂ ਦਿੱਤੀਆਂ ਜਾ ਚੁਕੀਆਂ ਹਨ।

ਪੰਜਾਬ ਕਲਾ ਪ੍ਰੀਸ਼ਦ ਵਲੋਂ ਉਪਲਬਧ ਕਰਵਾਈ ਗਈ ਸੂਚਨਾ ਅਨੁਸਾਰ ਪਿਛਲੇ ਪੰਜ ਸਾਲਾਂ ਵਿਚ, ਪੰਜਾਬ ਸਰਕਾਰ ਵੱਲੋਂ ਕਲਾ ਪ੍ਰੀਸ਼ਦ ਨੂੰ 4 ਕਰੋੜ 80 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ

 ਇਸ ਗ੍ਰਾਂਟ ਵਿਚੋਂ ਪ੍ਰੀਸ਼ਦ ਵਲੋਂ, ਸਾਨੂੰ ਕੇਵਲ 1 ਕਰੋੜ 20 ਲੱਖ 91 ਹਜ਼ਾਰ 384 ਰੁਪਏ ਦਾ ਹਿਸਾਬ ਦਿੱਤਾ ਗਿਆ ਹੈ।

-ਪ੍ਰੀਸ਼ਦ ਵਲੋਂ ਪੰਜਾਬ ਲਲਿਤ ਅਕੈਡਮੀ ਨੂੰ ਸੱਭ ਤੋਂ ਵੱਧ, 1 ਕਰੋੜ 87 ਲੱਖ 81 ਹਜ਼ਾਰ ਰੁਪਏ ਅਲਾਟ ਕੀਤੇ ਗਏ ।

ਇਸ ਅਕੈਡਮੀ ਨੇ ਇੰਨੇ ਰੁਪਏ ਕਿਥੇ ਖਰਚੇ? ਇਸ ਬਾਰੇ ਸਾਨੂੰ ਉਕਾ ਹਿਸਾਬ ਨਹੀਂ ਦਿੱਤਾ ਗਿਆ

– ਪ੍ਰੀਸ਼ਦ ਵਲੋਂ ਪੰਜਾਬ ਸੰਗੀਤ ਅਤੇ ਨਾਟਕ ਅਕੈਡਮੀ ਨੂੰ 1 ਕਰੋੜ 78 ਲੱਖ 20 ਹਜ਼ਾਰ ਰੁਪਏ ਅਲਾਟ ਕੀਤੇ ਗਏ । ਇਸ ਅਕੈਡਮੀ ਵਲੋਂ ਕੇਵਲ 43 ਲੱਖ 76 ਹਜ਼ਾਰ 165 ਰੁਪਏ ਦਾ ਹਿਸਾਬ ਹੀ ਸਾਨੂੰ ਦਿੱਤਾ ਗਿਆ ਹੈ। ਇਸ ਖਰਚੇ ਵਿਚ ਪੰਜਾਬ ਸਾਹਿਤ ਅਕੈਡਮੀ ਵੱਲੋਂ ਕਰਵਾਏ ਗਏ ਕਈ ਕਵੀ ਦਰਬਾਰਾਂ ਤੇ ਹੋਇਆ ਖ਼ਰਚਾ ਵੀ ਸ਼ਾਮਲ ਹੈ। ਇਸ ਅਕੈਡਮੀ ਵਲੋਂ ਬਾਕੀ ਦੇ ਕਰੀਬ 1 ਕਰੋੜ 34 ਲੱਖ 40 ਹਜ਼ਾਰ ਰੁਪਏ ਕਿਥੇ ਖਰਚੇ ਗਏ ਇਹ ਸਾਨੂੰ ਨਹੀਂ ਦੱਸਿਆ ਗਿਆ

ਪੰਜਾਬ ਸਾਹਿਤ ਅਕੈਡਮੀ ਨੂੰ ਸ਼ਾਇਦ ਮਤਰੇਈ ਸਮਝ ਕੇ ਕੇਵਲ 85 ਲੱਖ 70 ਹਜ਼ਾਰ ਰੁਪਏ ਹੀ ਦਿਤੇ ਗਏ। ਉਪਲਬਧ ਕਰਵਾਈ ਗਈ ਸੂਚਨਾ ਵਿਚ ਕਵੀ ਦਰਬਾਰਾਂ ਅਤੇ ਸਾਹਿਤਕਾਰਾਂ ਦੇ ਸਨਮਾਨਾਂ ਤੇ ਖਰਚ ਹੋਏ ਕੁੱਝ ਲੱਖ ਰੁਪਿਆਂ ਦਾ ਜ਼ਿਕਰ ਤਾਂ ਹੈ ਪਰ ਪੂਰੇ ਖਰਚੇ ਦਾ ਹਿਸਾਬ ਕਿਤਾਬ, ਸਪਸ਼ਟ ਰੂਪ ਵਿਚ ਨਹੀਂ ਦਿੱਤਾ ਗਿਆ

ਨੋਟ: ਇਹ ਸੂਚਨਾ ਵੀ ਉਪਰਲੇ ਲਿੰਕ ਤੇ ਉਪਲਬਧ ਹੈ।

ਸਾਡੇ ਵਲੋਂ ਪ੍ਰੀਸ਼ਦ ਕੋਲੋਂ ਖਰਚੇ ਨਾਲ ਸਬੰਧਤ ਦਸਤਾਵੇਜ਼ਾਂ ਦੀਆਂ ਨਕਲਾਂ ਮੰਗੀਆਂ ਗਈਆਂ ਸਨ। ਨਕਲਾਂ ਦੇਣ ਦੀ ਥਾਂ ਜਵਾਬ ਵਿਚ ਲਿਖ ਦਿੱਤਾ ਗਿਆ ਹੈ ਕਿਦਸਤਾਵੇਜ਼ ਦਫ਼ਤਰ ਵਿੱਚ ਮੌਜੂਦ ਹਨ

ਸੂਚਨਾ ਅਧਿਕਾਰੀ ਕੋਲ ਜਦੋਂ ਉਪਲਬਧ ਕਰਵਾਈ ਗਈ ਸੂਚਨਾ ਦੇ ਅਧੂਰੀ ਹੋਣ ਬਾਰੇ ਇਤਰਾਜ਼ ਦਾਇਰ ਕੀਤੇ ਗਏ ਤਾਂ ਇਤਰਾਜ਼ ਦੂਰ ਕਰਨ ਦੀ ਥਾਂ ਇਹ ਕਹਿ ਕੇ ਟਾਲ ਦਿੱਤਾ ਗਿਆ ਕਿਸੂਚਨਾ ਇੱਕਠੀ ਕੀਤੀ ਜਾ ਰਹੀ ਹੈ ਜਦੋਂ ਸਾਰੀ ਸੂਚਨਾ ਪੰਜਾਬ ਕਲਾ ਪ੍ਰੀਸ਼ਦ ਇੱਕਠੀ ਕਰ ਲਵੇਗੀ ਤਾਂ ਆਪ ਜੀ ਨੂੰ ਭੇਜ ਦਿੱਤੀ ਜਾਵੇਗੀ ਇਹ ਜਵਾਬ ਮਹਿੰਦਰ ਸਿੰਘ ਸੇਖੋਂ ਵਲੋਂ ਮੰਗੀ ਗਈ ਸੂਚਨਾ ਦੇ ਜਵਾਬ ਵਿਚ ਮਿਤੀ 05.10.2022 ਨੂੰ ਅਤੇ ਆਰ ਪੀ ਸਿੰਘ ਵਲੋਂ ਦਾਇਰ ਕੀਤੇ ਗਏ ਇਤਰਾਜਾਂ ਦੇ ਜਵਾਬ ਵਿਚ ਮਿਤੀ 08.10.2022 ਨੂੰ ਭੇਜੇ ਗਏ।

ਦੂਜੇ ਜਵਾਬ ਆਏ ਨੂੰ 2 ਮਹੀਨੇ ਹੋ ਗਏ ਹਨ। ਹਾਲੇ ਤੱਕ ਪ੍ਰੀਸ਼ਦ, ਆਪਣੇ ਹੀ ਦਫ਼ਤਰ ਵਿੱਚ ਪਈ ਸੂਚਨਾ ਇੱਕਠੀ ਨਹੀਂ ਕਰ ਸਕੀ ਜਾਂ ਸੂਚਨਾ ਸਾਂਝੀ ਕਰਨ ਤੋਂ ਡਰ ਰਹੀ ਹੈ

ਨੋਟ: ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਵਿਰੋਧ ਨਹੀਂ ਹੈਅਸੀਂ ਤਾਂ ਪੰਜਾਬੀ ਭਾਸ਼ਾ ਨੂੰ ਲੱਗੇ ਘੁਣ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਦਾ ਯਤਨ ਕਰ ਰਹੇ ਹਾਂ